ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੨)


ਤਾਂ ਸਿੱਧਿਆਂ ਉਤਰਿਆਂ ਚੜ੍ਹਿਆਂ ਆਦਮੀ ਰੁੜ੍ਹ ਕੇ
ਖੱਡ ਵਿੱਚ ਜਾ ਪਏ॥

(੪੬) ਸੁਦਾਗਰ ਅਤੇ ਬਾਂਦਰਾਂ
ਦੀ ਕਹਾਣੀ ॥


ਗਰਮੀ ਦੇ ਦਿਨਾਂ ਵਿੱਚ ਇੱਕ ਸਦਾਗਰ ਉੱਨ
ਦੀਆਂ ਲਾਲ ਟੋਪੀਆਂ ਵੇਚਣ ਵਾਸਤੇ ਕਿਸੇ ਨਗਰ ਨੂੰ
ਲਈ ਜਾਂਦਾ ਸੀ। ਰਸਤੇ ਵਿੱਚ ਧੁੱਪ ਤ੍ਰਿੱਖੀ ਹੋ ਜਾਨ ਦੇ
ਕਾਰਨ ਉਹ ਇੱਕ ਵੱਡੇ ਰੁੱਖ ਦੀ ਸੰਘਣੀ ਛਾਂਉਂ ਹੇਠ
ਠਹਿਰ ਗਿਆ। ਉਸ ਰੁੱਖ ਉੱਤੇ ਬਹੁਤ ਸਾਰੇ ਬਾਂਦਰ
ਬੈਠੇ ਸਨ।
ਸਦਾਗਰ ਨੇ ਟੋਪੀਆਂ ਦੀ ਗੰਢ ਖੋਲ ਕੇ ਇੱਕ
ਟੋਪੀ ਕੱਢੀ ਅਤੇ ਉਸ ਨੂੰ ਆਪਣੇ ਸਿਰ ਉੱਪਰ ਰੱਖ
ਲਿਆ। ਥੋੜੇ ਚਿਰ ਪਿੱਛੋਂ ਜਾਂ ਉਹ ਅਰਾਮ ਕਰਨ
ਨੂੰ ਲੇਟਿਆ ਤਾਂ ਉਸੇ ਵੇਲੇ ਉਸਦੀ ਅੱਖ ਲੱਗ ਗਈ।
ਜਾਗਣ ਦੇ ਪਿੱਛੋਂ ਕੀ ਵੇਖਦਾ ਹੈ ਕਿ ਗੰਢ ਜਾਂਦੀ ਰਹੀ
ਹੈ। ਉਸ ਦੀ ਭਾਲ ਵਿੱਚ ਇੱਧਰ ਉੱਧਰ ਦੇਖਣ ਲੱਗਾ।
ਤਦ ਰੁੱਖ ਉੱਤੇ ਬਹੁਤ ਸਾਰੇ ਬਾਂਦਰਾਂ ਨੂੰ ਡਿੱਠਾ ਕਿ
ਇੱਕ ਡਾਲੀ ਤੋਂ ਦੂਸਰੀ ਡਾਲੀ ਉੱਤੇ ਕੁੱਦਦੇ ਹਨ
ਅਤੇ ਹਰ ਇੱਕ ਨੇ ਆਪਣੇ ਸਿਰ ਉੱਤੇ ਉੱਨ ਦੀ ਲਾਲ
ਟੋਪੀ ਰੱਖੀ ਹੋਈ ਹੈ॥