ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੩)


ਬਾਂਦਰਾਂ ਨੇ ਸੁਦਾਗਰ ਦੇ ਸੋਣ ਤੋਂ ਪਹਿਲੇ ਦਾ
ਕੰਮ ਦੇਖ ਲਿਆ ਸੀ ਅਤੇ ਉਸ ਦੇ ਸੌ ਜਾਨੇ ਪੁਰ
ਉਨ੍ਹਾਂ ਨੇ ਉਸ ਦੀ ਗੰਢ ਚੁਰਾ ਕੇ ਉਸ ਨੂੰ ਖੋਲ੍ਹਿਆ ਸੀ
ਅਤੇ ਇੱਕ ਇੱਕ ਟੋਪੀ ਸਭ ਨੇ ਪਾ ਲਈ ਸੀ। ਇਹ
ਦੇਖ ਜਿਉ ਜਿਉਂ ਸੁਦਾਗਰ ਚੀਕਦਾ ਸੀ ਤਿਉਂ ਤਿਉਂ
ਬਾਂਦਰ ਉਸ ਨੂੰ ਆਪਣੇ ਦੰਦ ਦਿਖਾਲ ਕੇ, ਝਗਾ-
ਉਂਦੇ ਨੇ,
ਬਾਂਦਰਾਂ ਕੋਲੋਂ ਟੱਪੀਆਂ ਮੋੜਨ ਦੇ ਵਾਸਤੇ
ਸੁਦਾਗਰ ਨੇ ਬਹੁਤ ਜਤਨ ਕੀਤੇ। ਪਰ ਜਦ ਉਹ ਸਾਰੇ
ਐਵੇਂ ਗਏ ਤਦ ਉਸ ਨੇ ਗੁੱਸੇ ਵਿੱਚ ਆਕੇ ਆਪਣੇ
ਸਿਰ ਉਪਰਲੀ ਟੋਪੀ ਲਾਹ ਕੇ ਜ਼ਮੀਨ ਦੇ ਉੱਤੇ ਸਿੱਟ
ਦਿੱਤੀ ਅਤੇ ਕਹਿਣ ਲੱਗਾ ਦੁਸ਼ਟ ਚੋਰੋ ਜੇਕਰ ਤੁਸੀਂ
ਮੇਰੀਆਂ ਟੋਪੀਆਂ ਦੇਣੀਆਂ ਨਹੀਂ ਚਾਹੁੰਦੇ ਤਦ ਇਹ
ਇੱਕ ਕਿਉਂ ਰਹੇ ਇਹ ਨੂੰ ਬੀ ਲੈ ਲਓ॥

ਜਿਸ ਤਰ੍ਹਾਂ ਉਸ ਨੇ ਆਪਣੇ ਸਿਰੋਂ ਟੋਪੀ ਲਹ
ਕੇ ਸਿੱਟੀ ਉੱਸੇ ਤਰ੍ਹਾਂ ਹਰ ਇਕ ਨੇ ਆਪਣੇ ਸਿਰ ਉੱਤੋਂ
ਟੋਪੀ ਲਾਹ ੨ ਕੇ ਸਿੱਟ ਦਿੱਤੀ। ਸੁਦਾਗਰ ਨੇ ਸਭ
ਟੋਪੀਆਂ ਕੱਠੀਆਂ ਕਰ ਲਈਆਂ ਅਤੇ ਅਰਾਮ ਨਾਲ
ਬਜਾਰ ਦੇ ਰਾਹ ਪਿਆ॥