ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭ )

ਪੜ੍ਹਦੀਆਂ ਹਨ, ਜਾਂ ਤੁਹਾਡੀ ਆਪਣੀ ਜਮਾਤ ਵਿੱਚ ਹੀ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪੜਣਾ ਨਹੀਂ ਆਉਂਦਾ, ਉਨ੍ਹਾਂ ਨੂੰ ਪੜਾਓ। ਜੋ ਉਨ੍ਹਾਂ ਨੂੰ ਭੁੱਲੇ ਦੱਸੋ। ਇਸ ਤਰ੍ਹਾਂ ਰਲ ਮਿਲ ਕੇ ਸਾਰੀਆਂ ਦਾ ਕੰਮ ਠੀਕ ਹੋ ਸਕਦਾ ਹੈ, ਹੋਰ ਜਿਸ ਚੀਜ਼ ਦੀ ਲੋੜ ਪਏ ਇਕ ਦੁਜੀ ਕੋਲੋਂ ਲੈਕੇ ਵਰਤ ਲਓ। ਦੁਜੇ ਦਾ ਕੰਮ ਆਪਣਾ ਸਮਝ ਕੇ ਕਰੋ॥

ਦੋਹਰਾ॥

ਮੁੱਦਤ ਕਰ ਸਭ ਦੀ ਸਦਾ ਜੇ ਪੈ ਜਾਵੇ ਲੋੜ।
ਭਲਾ ਕਰਣ ਥੋਂ ਨਾਂ ਕਦੇ ਕੁੜੀਏ ਨੂੰ ਮੂੰਹ ਮੋੜ॥

( ੫ ) ਦਰਿਆ॥

ਕਈ ਤ੍ਰੀਮਤਾਂ ਸਵੇਰੇ ਉੱਠਕੇ ਗੜਵੀ ਜੇਉੜੀ ਨਾਲ ਖੂਹਾ ਵਿੱਚੋਂ ਪਾਣੀ ਕੱਢਕੇ ਨ੍ਹਾਉਂਦੀਆਂ ਹਨ। ਕਈ ਬਾਹਰ ਤਲਾਵਾਂ ਤੇ ਨ੍ਹਾਉਂਣ ਜਾਂਦੀਆਂ ਹਨ॥
ਚੱਲੋ ਕਿਸੇ ਤਲਾਂ ਤੇ ਚੱਲੀਏ। ਵੇਖੋ ਇਸਦਾ ਪਾਣੀ ਖਲੋਤਾ ਹੋਇਆ ਹੈ ਤੇ ਚਲਦਾ ਨਹੀਂ॥
ਆਓ ਹੁਣ ਕਿਧਰੇ ਵਗਦੇ ਪਾਣੀ ਤੇ ਚੱਲੀਏ। ਇਹ ਕਿਹਾ ਸੁੰਦਰ ਜਲ ਹੈ। ਕਾਗਤਾਂ ਦੀ ਬੇੜੀ ਬਣਾਕੇ ਪਾਣੀ ਉੱਤੇ ਧਰੋ। ਲਓ ਇਹ ਟੁਰਨ ਲਗ ਪਈ ਜੇ, ਇਸ ਨੂੰ ਚੁੱਕ ਕੇ ਫੇਰ ਉੱਥੇ ਹੀ ਲਿਆ ਰੱਖੋ, ਹੁਣ ਵੀ ਇਸੇ ਪਾਸੇ ਹੀ ਜਾਂਦੀ ਹੈ॥
ਹੱਛਾ ਹੁਣ ਇੱਸੇ ਬੇੜੀ ਨੂੰ ਕੁਝ ਉਨ੍ਹਾਂ ਪਰਾਂ ਚੱਲ