ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮ )

ਕੇ ਛੱਡੋ, ਫੇਰ ਬੀ ਉੱਸੇ ਹੀ ਪਾਸੇ ਵੱਲ ਟੁਰਦੀ ਦਿਸਦੀ ਹੈ॥
ਇੱਥੋਂ ਕੀ ਪਰਤੀਤ ਹੋਇਆ? ਇਹ ਪਾਣੀ ਇਕ ਪਾਸੇ ਤੋਂ ਦੂਜੇ ਪਾਸੇ ਵੱਲ ਵਗਦਾ ਹੈ। ਇਸ ਵਗਦੇ ਪਾਣੀ ਨੂੰ ਨਾਲਾ ਆਖਦੇ ਹਨ॥
ਇਹ ਪਾਣੀ ਵਗ ਵਗ ਕੇ ਕਿੱਥੇ ਜਾਂਦਾ ਹੈ। ਇਹ ਕਿਸੇ ਵੱਡੇ ਨਾਲੇ ਵਿੱਚ ਜਾ ਰਲਦਾ ਹੈ। ਇੱਸ ਤਰ੍ਹਾਂ ਬਹੁਤ ਸਾਰੇ ਵੱਡੇ ਨਾਲੇ ਰਲਕੇ ਇੱਕ ਬਹੁਤ ਵੱਡਾ ਨਾਲਾ ਬਣ ਜਾਂਦਾ ਹੈ, ਜਿਸਨੂੰ ਦਰਿਆ ਆਖਦੇ ਹਨ॥
ਛੱਪੜਾਂ ਅਤੇ ਕਲਾਵਾਂ ਦਾ ਪਾਣੀ ਗਰਮੀਆਂ ਵਿੱਚ ਸੁੱਕ ਜਾਂਦਾ ਹੈ। ਨਦੀ ਨਾਲੇ ਬੀ ਕਦੀ ਕਦੀ ਸੁੱਕ ਜਾਂਦੇ ਹਨ। ਦਰਿਆਵਾਂ ਦਾ ਪਾਣੀ ਕਦੇ ਨਹੀਂ ਸੁੱਕਦਾ, ਭਾਵੇਂ ਘਟ ਜਾਂਦਾ ਹੈ॥

(੬) ਘੜੀ॥

ਅੰਗ ਸੰਗ ਮੇਰੇ ਹੈ ਘੜੀ। ਵੇਲਾ ਦਸਦੀ ਛੇਤੀ ਬੜੀ॥
ਰਹਿੰਦੀ ਮੇਰੀ ਛਾਤੀ ਨਾਲ। ਰੱਖਾਂ ਗਹਿਣਾ ਖਰਾ ਸਮ੍ਹਾਲ ॥੧॥
ਉਸਦੇ ਹੁੰਦੇ ਕੰਮ ਸੁਖਾਲੇ। ਘੜ ਰਹੇ ਹੈ ਜਿਸਦੇ ਨਾਲੇ॥
ਘੜੀ ਵੇਖ ਕੰਮ ਜੋ ਕਰੇ। ਤਿਸਦਾ ਕੰਮ ਸਹਿਜ ਹੀ ਸਰੇ ॥੨॥
ਇਹ ਨਿਤ ਟਕ ਟਕ ਕਰਦੀ ਰਹੇ। ਦੇ ਸਿੱਖਯਾ ਕੰਨ ਭਰ ਦੀ ਰਹੇ॥
ਕੰਮ ਕਰੋ ਸਭ ਵੇਲੇ ਸਿਰ। ਪਯਾਰੀ ਭੈਣ ਨ ਲਾਓ ਚਿਰ ॥੩॥
ਕੰਮ ਵਿੱਚ ਜੇ ਹੋਵੇ ਦੇਰ। ਵੇਲੇ ਸਰ ਉਹ ਹੋਇ, ਨ ਫੇਰ॥
ਜੇ ਕੋਈ ਸਮਾ ਅਮੋਲ ਗਵਾਏ। ਹੱਥ ਮਲੇ ਤੇ ਪੱਛੋਤਾਏ ॥੪॥