ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦ )

ਇਹਦੇ ਦੋ ਲੰਮੇ ੨ ਚਿੱਟੇ ਦੰਦ ਹਨ ਜੇਹੜੇ ਮੂੰਹ ਵਿੱਚੋਂ ਬਾਹਰ ਨਿਕਲੇ ਹੁੰਦੇ ਹਨ। ਇਨ੍ਹਾਂ ਦੀਆਂ ਕਈ ਸੁੰਦਰ ਅਤੇ ਮਨੋਹਰ ਵਸਤਾਂ ਬਣਦੀਆਂ ਹਨ, ਡੱਬੀਆਂ, ਸੰਦੂਕੜੀਆਂ, ਸੁਰਮੇਦਾਣੀਆਂ ਅਤੇ ਚਾਕੂਆਂ, ਛੁਰੀਆਂ ਦੇ ਦਸਤੇ ਇਨ੍ਹਾਂ ਦੇ ਬਣਦੇ ਹਨ। ਇਨ੍ਹਾਂ ਦੰਦਾਂ ਥੋਂ ਛੁੱਟ ਹੱਥੀ ਦੇ ਮੂੰਹ ਵਿੱਚ ਹੋਰ ਦੰਦ ਬੀ ਹਨ, ਜਿਨ੍ਹਾਂ ਨਾਲ ਖੁਰਾਕ ਖਾਂਦਾ ਹੈ। ਤੁਸਾਂ ਅਖਾਣ ਨਹੀਂ ਸੁਣਿਆ ‘ਹਾੱਥੀ ਦੇ ਦੰਦ ਵਿਖਾਣ ਦੇ ਹੋਰ, ਖਾਣ ਦੇ ਹੋਰ’॥
ਜੇਹੜੇ ਹਾੱਥੀ ਪੰਜਾਬ ਵਿੱਚ ਦਿਸਦੇ ਹਨ, ਉਹ ਇਸ ਦੇਸਦੇ ਜਮੌੜ ਨਹੀਂ ਹੁੰਦੇ। ਬੰਗਾਲੇ,ਆਸਾਮ ਅਤੇ ਦੱਖਣ ਦੇਸਾਂ ਵਿੱਚੋਂ ਆਉਂਦੇ ਹਨ। ਸੰਘਣਿਆਂ ਬਣਾਂ ਵਿੱਚ ਹੁੰਦੇ ਹਨ। ਉੱਥੋਂ ਛੋਟੇ ਛੋਟੇ ਦੇ ਫੜੇ ਆਉਂਦੇ ਹਨ। ਹੌਲੀ ਹੌਲੀ ਉਨ੍ਹਾਂ ਦਾ ਝੱਕ ਲਹਿ ਜਾਂਦਾ ਹੈ, ਅਤੇ ਸਾਈਂ ਨਾਲ ਹਿਲ ਜਾਂਦੇ ਹਨ॥
ਜਿੰਨੇ ਜਨੌਰ ਮਨੁੱਖਾਂ ਦੇ ਕੰਮ ਆਉਂਣ ਵਾਲੇ ਹਨ। ਜਿਹਾ ਕਿ ਘੋੜਾ ਆਦਿਕ, ਉਨਾਂ ਸਾਰਿਆਂ ਵਿੱਚੋਂ ਹਾੱਥੀ ਸਭਨਾਂ ਥੋਂ ਵੱਡਾ ਹੁੰਦਾ ਹੈ, ਅਤੇ ਬਲਵਾਨ ਬੀ। ਵੱਡੀਆਂ ਵੱਡੀਆਂ ਤੋਪਾਂ ਖਿੱਚ ਸਕਦਾ ਹੈ। ਲੱਕੜੀਆਂ ਦੀਆਂ ਵੱਡੀਆਂ ਵੱਡੀਆਂ ਰੇਲੀਆਂ ਧ੍ਰੀਕ ਸਕਦਾ ਹੈ।॥
ਜੇਕਰ ਹਾੱਥੀ ਨੂੰ ਸੋਹਣਿਆਂ ਸੋਹਣਿਆਂ ਗਹਿਣਿਆਂ ਨਾਲ ਸ਼ਿੰਗਾਰੀਏ ਤਾਂ ਵੱਡਾ ਪ੍ਰਸੰਨ ਹੁੰਦਾ ਹੈ। ਇਸੇ ਲਈ ਰਾਜਿਆਂ ਮਹਾਰਾਜਿਆਂ ਦੀਆਂ ਸੁਆਰੀਆਂ ਦੇ ਕੰਮ