ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧ )

ਆਉਂਦਾ ਹੈ, ਸਭਨਾਂ ਪਸ਼ੂਆਂ ਤੋਂ ਵੱਡਾ ਸਮਝ ਵਾਲ ਅਤੇ ਸਿਆਣਾ ਹੁੰਦਾ ਹੈ। ਚਲਾਵਣ ਵਾਲਾ ਮਹਾਉਤ ਧੌਣ ਉੱਤੇ ਬੈਠਦਾ ਹੈ, ਅਤੇ ਪੈਰਾਂ ਨਾਲ ਜਿੱਧਰ ਸੈਨਤ ਕਰਦਾ ਹੈ ਉੱਧਰ ਹੀ ਟੁਰਿਆ ਜਾਂਦਾ ਹੈ ਇਹਨੂੰ ਲਗਾਮ ਜਾਂ ਨਕੇਲ ਦੀ ਲੋੜ ਨਹੀਂ ਹੁੰਦੀ। ਮਹਾਉਤ ਦੀ ਸੈਨਤ ਨਾਲ ਹੀ ਉਠਦਾ ਬੈਠਦਾ ਹੈ, ਅਤੇ ਤੁਰਦਾ ਖਲੋਂਦਾ ਹੈ॥

(੮) ਹਾਥੀ ਅਤੇ ਦਰਜੀ ਦੀ ਕਹਾਣੀ

ਆਓ ਤੁਹਾਨੂੰ ਇੱਕ ਹਾੱਥੀ ਅਤੇ ਦਰਜੀ ਦੀ ਕਹਾਣੀ ਸੁਣਾਈਏ। ਕਿਸੇ ਨਗਰ ਦੇ ਬਜਾਰ ਵਿੱਚ ਇੱਕ ਦਰਜੀ ਦੀ ਹੱਟੀ ਸੀ। ਉੱਸੇ ਬਜਾਰ ਵਿੱਚ ਦੀ ਹੋਕੇ ਇਕ ਰਾਜੇ ਦਾ ਹੱਥੀ ਨਿਤ ਲੰਘਦਾ ਸੀ।ਇੱਕ ਦਿਨ ਹਾਥੀ ਨੇ ਦਰਜੀ ਦੀ ਹੱਟੀ ਵਿੱਚ ਆਪਣੀ ਸੁੰਨ ਪਾਈ, ਦਰਜੀ ਰੋਟੀ ਖਾਂਦਾ ਸੀ। ਕੁਝ ਰੋਟੀ ਭੰਨਕੇ ਹਾਥੀ ਦੀ ਸੰਨ ਵਿੱਚ ਦੇ ਦਿੱਤੀ, ਹੱਥੀ ਰੋਟੀ ਲੈਕੇ ਚਲਿਆ ਗਿਆ॥

ਦੂਜੇ ਦਿਨ ਜਾਂ ਫੇਰ ਉਹਦੀ ਹੱਟੀ ਕੋਲੋਂ ਲੰਘਿਆ ਤਾਂ ਫੇਰ ਆਪਣੀ ਸੁੰਨ ਦਰਜੀ ਦੀ ਹੱਟੀ ਵਿੱਚ ਪਾਈ, ਦਰਜੀ ਨੇ ਰੋਟੀ ਦੇ ਦਿੱਤੀ। ਇਸੇ ਤਰ੍ਹਾਂ ਰੋਜ ਹਾੱਥੀ ਲੰਘਦਾ ੨ ਆਪਣੀ ਸੁੰਨ ਦਰਜੀ ਵੱਲ ਕਰਦਾ, ਅਤੇ ਦਰਜ ਰੋਟੀ ਜਾਂ ਹੋਰ ਕੋਈ ਫਲ ਆਦਿਕ ਦੇ ਦਿੰਦਾ॥