ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨ )

ਇੱਕ ਦਿਨ ਦਰਜੀ ਕੁਝ ਗੱਸੇ ਬੈਠਾ ਸੀ। ਜਾਂ ਹਾੱਥੀ ਨੇ ਸੁੰਨ ਹੱਟੀ ਵੱਲ ਕੀਤੀ, ਦਰਜੀ ਨੇ ਉਸ ਵਿੱਚ ਸੁਈ ਚੋਭ ਦਿੱਤੀ। ਹਾੱਥੀ ਸੁੰਨ ਪਿਛਾਂਹ ਹਟਾਕੇ ਚਲਿਆ ਗਿਆ, ਨਦੀ ਤੋਂ ਪਾਣੀ ਪੀ ਕੇ ਮੁੜਿਆ, ਤਾਂ, ਦਰਜੀ ਦੀ ਹੱਟੀ ਕੋਲ ਆਕੇ ਬਹੁਤ ਸਾਰਾ ਮੈਲਾ ਪਾਣੀ ਅਤੇ ਚਿੱਕੜ ਜੋ ਸੁੰਨ ਵਿੱਚ ਭਰ ਲਿਆਇਆ ਸੀ, ਦਰਜੀ ਉੱਪਰ ਪਾ ਦਿੱਤਾ। ਦਰਜੀ ਦੇ ਸਾਰੇ ਕੱਪੜੇ ਭੱਜ ਗਏ ਅਤੇ ਵੱਡੇ ਸੁੰਦਰ ਸੁੰਦਰ ਬਸਤਰ ਜੇਹੜੇ ਲੋਕਾਂ ਦੇ ਸੀਉਂਦਾ ਸੀ, ਖਰਾਬ ਹੋ ਗਏ। ਫੇਰ ਤਾਂ ਦਰਜੀ ਅਪਣੀ ਕੀਤੀ ਤੋਂ ਬਹੁਤ ਪਛਤਾਇਆ। ਪਰ ਹੁਣ ਕੀ ਹੋ ਸਕਦਾ ਸੀ॥

(੯) ਦਰਿਆ ਕਿੱਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਹੈ॥

ਤੁਸਾਂ ਕਦੀ ਮੀਂਹ ਵਸਦਾ ਵੇਖਿਆ ਹੈ? ਮੀਂਹ ਦਾ ਪਾਣੀ ਕਿੱਥੇ ਜਾਂਦਾ ਹੈ? ਛੱਤਾਂ ਉੱਤੋਂ ਪੈ ਪੈ ਕੇ ਹਿਠਾਂ ਗਲੀਆਂ ਵਿੱਚ ਆ ਵਗਦਾ ਹੈ। ਉੱਥੋਂ ਕਿੱਧਰ ਜਾਂਦਾ ਹੈ? ਨੀਵੇਂ ਪਾਸੇ ਦੀ ਦੂਜੀ ਗਲੀ ਦੇ ਵਿੱਚ ਜਾ ਰਲਦਾ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਗਲੀਆਂ ਦਾ ਪਾਣੀ ਨੀਵੇਂ ਪਾਸੇ ਵਗਦਾ ਵਗਦਾ ਪਿੰਡੋਂ ਬਾਹਰ ਕਿਸੇ ਟੋਏ, ਛੱਪੜ ਜਾਂ ਤਲਾ ਵਿੱਚ ਜਾ ਪੈਦਾ ਹੈ। ਛੱਪੜ ਤੇ ਤਲਾ ਭਰ ਜਾਣ, ਤਾਂ ਕਿੱਥੇ ਜਾਏਗਾ? ਉਨਾਂ ਵਿੱਚੋਂ ਵਗ ਵਗ