ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩ )

ਕੇ ਅਗਾਂਹ ਨੀਵੇਂ ਪਾਸੇ ਤੁਰਿਆ ਜਾਂਦਾ ਹੈ। ਇਹ ਪਾਣੀ ਇਸੇ ਤਰ੍ਹਾਂ ਕਿਸੇ ਦਰਿਆ ਵਿੱਚ ਜਾ ਪੈਂਦਾ ਹੈ॥
ਪਰ ਇਸ ਪਾਣੀ ਨਾਲ ਦਰਿਆ ਦਾ ਕੀ ਬਣਦਾ ਹੈ? ਅਤੇ ਮੀਂਹ ਭੀ ਕਦੀ ਹੀ ਵਸਦੇ ਹਨ। ਦੱਸੋ ਫੇਰ ਦਰਿਆਵਾਂ ਵਿੱਚ ਸਦਾ ਪਾਣੀ ਕਿੱਥੋਂ ਆਂ ਆ ਕੇ ਵਗਦਾ ਹੈ। ਸੋ ਬੀਬੀਓ ਦਰਿਆਵਾਂ ਦਾ ਪਾਣੀ ਬੜੀ ਦੂਰ ਉੱਚੀਆਂ ਥਾਵਾਂ ਤੋਂ ਆਉਂਦਾ ਹੈ, ਅਤੇ ਨੀਵੇਂ ਪਾਸੇ ਵਗਕੇ ਬੜੀ ਦੂਰ ਲਗਾ ਜਾਂਦਾ ਹੈ॥
ਰਾਹ ਵਿੱਚ ਕਈ ਨਾਲੇ ਨਦੀਆਂ, ਛੋਟੇ ਦਰਿਆ ਨਾਲ ਰਲਦੇ ਜਾਂਦੇ ਹਨ, ਅਤੇ ਹੌਲੀ ਹੌਲੀ ਬਹੁਤ ਚੌੜ ਦਰਿਆ ਬਣਦਾ ਜਾਂਦਾ ਹੈ। ਕਈ ਹਜਾਰਾਂ ਕੋਹਾਂ ਤਾਂਈਂ ਨਿਵਾਣਾਂ ਵੱਲ ਟੁਰਦਾ ਤੁਰਦਾ ਇਹ ਦਰਿਆ ਇੱਕ ਅਜੇਹੀ ਥਾਂ ਜਾ ਪੈਂਦਾ ਹੈ,ਜਿਸਨੂੰ ਸਮੁੰਦਰ ਆਖਦੇ ਹਨ॥

( ੧੦) ਊਠ॥

ਕੁੜੀ-ਊਠਾ ਤੂੰ ਮੈਨੂੰ ਵਡੇ ਮੀਂਦਿਆਂ ਭਾਗਾਂ ਵਾਲਾ ਜੀਵ ਦਿਸਦਾ ਹੈਂ। ਪਰਮਾਤਮਾ ਨੇ ਤੈਨੂੰ ਘੋੜੇ ਜੇਹੀ ਸੋਹਣੀ ਸੂਰਤ ਨਹੀਂ ਦਿੱਤੀ। ਤੇਰੀਆਂ ਲੱਤਾਂ ਲੰਮੀਆਂ ਅਤੇ ਧੌਣ ਵਿੰਗੀ ਹੈ। ਤੇਰੀ ਕੰਡ ਉਤੇ ਬੇਡੋਲ ਜਿਹਾ ਕੁਹਾਨ ਹੈ। ਤੇਰਾ ਜੁੱਸਾ ਬੀ ਚਮਕੀਲਾ ਨਹੀ? ਨਾਂ ਘੋੜੇ ਵਰਗੇ ਸੋਹਣੇ ਤੇਰੇ ਵਾਲ