ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪ )

ਹਨ। ਤੂੰ ਘੋੜੇ ਵਾਂਙਣ ਤ੍ਰਿੱਖਾਂ ਦੌੜ ਬੀ ਨਹੀਂ ਸੱਕਦਾ। ਵੱਡੇ ਆਦਮੀ ਖ਼ੁਸ਼ੀ ਨਾਲ ਘੋੜੇ ਤੇ ਸਵਾਰ ਹੁੰਦੇ ਹਨ। ਪਰ ਤੈਨੂੰ ਕੋਈ ਬੀ ਸਵਾਰੀ ਲਈ ਪਸੰਦ ਨਹੀਂ ਕਰਦਾ॥ ਉਠ -ਹਾਂ ਕਾੱਕੀ ਬਹੁਤ ਸਾਰੀਆਂ ਵਸਤਾਂ ਦੇਖਣ ਨੂੰ ਸੋਹਣੀਆਂ ਨਹੀਂ ਹੁੰਦੀਆਂ ਹਨ। ਪਰ ਹੁੰਦੀਆਂ ਬਹੁਤ ਕੰਮ ਦੀਆਂ ਹਨ। ਇਹ ਤਾਂ ਸੱਚ ਹੈ ਕਿ ਨਵਾਬ ਸਰਦਾਰ ਮੇਰੇ ਤੇ ਨਹੀਂ ਚੜ੍ਹਦੇ, ਅਤੇ ਮੈਂ ਤ੍ਰਿੱਖਾ ਦੌੜ ਬੀ ਨਹੀਂ ਸਕਦਾ,ਨਾਂ ਮੈਂ ਜੰਗਲਾਂ ਪਰਬਤਾਂ ਵਿੱਚ ਤੁਰ ਸਕਦਾ ਹਾਂ। ਪਰ ਈਸ਼ਰ ਨੇ ਮੇਰੀ ਦੇਹ ਅਕਾਰਥ ਨਹੀਂ ਬਣਾਈ। ਰੇਤਲਿਆਂ ਮਦਾਨਾਂ ਵਿੱਚ ਲੰਮੇ ਲੰਮੇ ਪੰਧ ਮੈਂ ਕੱਟਦਾ ਹਾਂ। ਘਾਹ ਪਾਣੀ ਦੀ ਬੀ ਪਰਵਾਹ ਨਹੀਂ ਕਰਦਾ, ਅਤੇ ਜਿੱਥੇ ਸੋਹਣੇ ਸੋਹਣੇ ਅਤੇ ਚਲਾਕ ਘੋੜੇ ਥੱਕ ਜਾਣ ਅਤੇ ਭੁੱਖੇ ਤਿਹਾਏ ਮਰ ਜਾਣ, ਉੱਥੇ ਮੈਂ ਹੀ ਚਲ ਸਕਦਾ ਹਾਂ॥ ਕੁੜੀ-ਭਲਾ ਇਹ ਤਾਂ ਦੱਸ ਖਾਂ ਨੂੰ ਭੁੱਖਾ ਤਿਹਾਇਆਂ ਕੀਕੁਰ ਜੀਉੱਦਾਂ ਰਹਿੰਦਾ ਹੈਂ? ਉਠ -ਮੈਂ ਕੰਡਆਲੀਆਂ ਝਾੜੀਆਂ ਅਤੇ ਕੌੜੇ ਥੋਹਰ ਖਾਕੇ ਬੀ ਪੇਟ ਭਰ ਲੈਦਾ ਹਾਂ, ਜਿਨ੍ਹਾਂ ਨੂੰ ਘੋੜਾ ਸੁੰਘਦਾ ਬੀ ਨਹੀਂ। ਮੇਰਾ ਪੇਟ ਪਰਮੇਸ਼੍ਵਰ ਨੇ