ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫ )

ਅਚਰਜ ਬਣਾਇਆ ਹੈ। ਉਸ ਵਿੱਚ ਮੈਂ ਐਂਨਾ ਪਾਣੀ ਪਾ ਲੈਂਦਾ ਹਾਂ, ਜੇਹੜਾ ਮੈਨੂੰ ਸੱਤਾਂ ਅੱਠਾਂ ਦਿਨਾਂ ਲਈ ਬਹੁਤ ਹੁੰਦਾ ਹੈ। ਜੇਕਰ ਫੇਰ ਰਸਤੇ ਵਿੱਚ ਪਾਣੀ ਨੂੰ ਮਿਲੇ ਤਾਂ ਬੀ ਮੈਂ ਚਲਾ ਜਾਂਦਾ ਹਾਂ॥
ਕੁੜੀ-ਤੇਰੀਆਂ ਲੱਤਾਂ ਐਨੀਆਂ ਲੰਮੀਆਂ ਕਿਉਂ ਹਨ?
ਊਠ-ਜੇਕਰ ਮੇਰੀਆਂ ਲੱਤਾਂ ਐਨੀਆਂ ਲੰਮੀਆਂ ਨ ਹੁੰਦੀਆਂ,ਤਾਂ ਮੈਂ ਘਾਹ ਕੀਰ ਚੁੱਗ ਸਕਦਾ॥
ਕੁੜੀ-ਤੇਰੀ ਧੌਣ ਐਡੀ ਲੰਮੀ ਹੈ,ਇਹਦਾ ਕੀ ਗੁਣ ਹੈ?
ਊਠ-ਇਸ ਲੰਮੀ ਧੌਣ ਨਾਲ ਮੈਂ ਮੁੰਹ ਉੱਚਾ ਕਰਕ ਬ੍ਰਿਛਾਂ ਦੇ ਪੱਤਰ ਤੋੜ ਲੈਂਦਾ ਹਾਂ। ਜੇ ਇਹ ਐਨੀ ਲੰਮੀ ਨਾ ਹੁੰਦੀ, ਤਾਂ ਮੈਂ ਪੇਟ ਕਿੱਕੁਰ ਭਰਦਾ?
ਕੁੜੀ-ਤੇਰੇ ਪੈਰ ਬੀ ਚਫ਼ੜੇ ਚਫ਼ੜੇ ਹਨ। ਘੋੜੇ ਵਰਗੇ ਸੁੰਮ ਹੁੰਦੇ, ਤਾਂ ਕੇਹੇ ਫਬਦੇ!
ਊਠ-ਕਾੱਕੀ ਪੱਕੀਆਂ ਸੜਕਾਂ ਲਈ ਸੁੰਮਾਂ ਦੀ ਲੋੜ ਹੁੰਦੀ ਹੈ। ਮੈਨੂੰ ਰੇਤਲਿਆਂ ਮਦਾਨਾਂ ਵਿੱਚ ਤੁਰਣਾ ਪੈਂਦਾ ਹੈ। ਉੱਥੇ ਮੇਰੇ ਪੈਰ ਖੁੱਭਦੇ ਨਹੀਂ। ਰੇਤ ਤੇ ਚਫ਼ੜੇ ਹੋਕੇ ਫੈਲ ਜਾਂਦੇ ਹਨ। ਪਰ ਹਾਂ ਮੈਨੂੰ ਚਿੱਕੜ ਚੰਗਾ ਨਹੀਂ ਲੱਗਦਾ। ਉੱਥੇ