ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬ )

ਮਰੇ ਪੈਰ ਤਿਲਕ ਜਾਂਦੇ ਹਨ ਅਤੇ ਮੈਂ ਡਿੱਗ ਪੈਦਾ ਹਾਂ॥

ਮੈਂ ਆਪਣੇ ਮਾਲਕ ਦੇ ਵੱਡੇ ਕੰਮ ਕੱਢਦਾ ਹਾਂ। ਸੱਤ ਅੱਠ ਮਣ ਭਾਰ ਚੁੱਕਦਾ ਹਾਂ। ਜਾਂ ਉਹ ਇਸ ਥੋਂ ਵਧੀਕ ਮੇਰੇ ਤੇ ਲੱਦਦਾ ਹੈ ਤਾਂ ਅੜਾਉਂਦਾ ਹਾਂ, ਜੋ ਉਹ ਨੂੰ ਸਹੀ ਹੋ ਜਾਏ॥

ਕੁੜੀ-ਮੈਂ ਸੁਣਿਆ ਹੈ, ਜੇ ਤੈਨੂੰ ਲੱਦੀਏ ਤਾਂ ਬੀ ਅੜਾਉਂਦਾ ਹੈ ਅਤੇ ਭਾਰ ਲਾਹੀਏ ਤਾਂ ਬੀ ਅੜਾਉਂਦਾ ਹੈ। ਪਰ ਊਠਾ ਤੂੰ ਤਾਂ ਵੱਡੇ ਕੰਮ ਦਿੰਦਾ ਹੈਂ। ਤੂੰ ਤਾਂ ਇਸ ਥੋਂ ਬੀ ਬਹੁਤ ਚੰਗਾ ਹੋਵੇਂ ਜੇ ਤੇਰਾ ਸੁਭਾ ਚੰਗਾ ਹੋਵੇ॥

(੧੧) ਪਸ਼ੁ॥

ਪਸ਼ੂ ਜੋ ਉਘੇ ਵਿੱਚ ਸੰਸਾਰ।

ਕਰਦੇ ਵਡੇ ਵਡੇ ਉਪਕਾਰ॥

ਦਿੰਦੇ ਸਦਾ ਅਸਾਨੂੰ ਸੁਖ

ਸਹਿੰਦੇ ਆਪ ਅਨੇਕਾਂ ਦੁਖ ॥੧॥

ਨਾਉਂ ਉਨਾਂ ਦੇ ਦੱਸਾਂ ਹੁਣ॥

ਨਾਲ ਸੁਣਾਵਾਂ ਸਭ ਦੇ ਗੁਣ॥