ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯ )

ਆਖੇ ਤਦ ਹੀ ਤੇਰੇ ਨਾਲ ਦੌੜ ਕਰਾਂਗਾ, ਅਤੇ ਤੈਨੂੰ ਜਿੱਤਾਂਗਾ। ਸਹੇ ਨੇ ਆਖਿਆ ਹਲਾ! ਆ ਫਿਰ ਛੇਤੀ ਥੋੜੀ ਜਿਹੀ ਹੀ ਦੌੜ ਕਰਕੇ ਤੂੰ ਵੇਖ ਲਵੇਂਗਾ, ਜੋ ਮੇਰੇ ਪੈਰ ਕੀ ਵਸਤ ਹਨ, ਅਤੇ ਇਹ ਠਹਿਰੀ ਜੋ ਹੁਣੇ ਤੁਰੀਏ॥
ਸੋ ਕੱਛੂ ਤਾਂ ਤੁਰ ਪਿਆ ਅਤੇ ਆਪਣੀ ਨਿੱਤ ਦੀ ਤੋਰ ਤੁਰਿਆ ਗਿਆ ਅਰ ਰਾਹ ਵਿੱਚ ਕਿਤੇ ਸਾਹ ਲੈਣ ਬੀ ਨ ਖਲੋਤਾ॥
ਸਹਿਆ ਉਸਦੀ ਸਾਰੀ ਗੱਲ ਉੱਤੇ ਹੱਸਿਆ, ਅਤੇ ਮਨ ਵਿੱਚ ਆਖਿਆ, ਹੈ ਕੀ, ਮੈਂ ਪਹਿਲੇ ਥੋਹੜਾ ਚਿਰ ਸੌਂ ਰਹਾਂ, ਫੇਰ ਝੱਟ ਭੱਜਕੇ ਏਹਨੂੰ ਮਿਲ ਪਵਾਂਗਾ, ਅਤੇ ਅੱਗੇ ਵਧ ਜਾਵਾਂਗਾ। ਕੱਛੂ ਸਹਜੇ ਸਹਜੇ ਤੁਰਦਾ ਜਾ ਪਹੁੰਚਾ, ਅਤੇ ਸਹਿਆ ਜਦ ਸੌਂ ਕੇ ਉੱਠਿਆ,ਅਰ ਉਸ ਅਲ੍ਹਟ ਕੋਲ ਗਿਆ ਤਾਂ ਜਾਕੇ ਉਸ ਕੱਛੂ ਨੂੰ ਪਹੁੰਚਿਆ ਹੋਇਆ ਡਿੱਠਾ। ਸੋ ਕੱਛੂ ਜਿੱਤ ਗਿਆ॥
ਧੀਰਜ ਅਤੇ ਰੋਜ ਦਾ ਅਭਯਾਸ ਕਰਨ ਵਾਲਾ ਬਾਜੀ ਜਿੱਤ ਲੈਂਦਾ ਹੈ॥

(੧੩) ਲੱਗ ਕੇ ਕੰਮ ਕਰਨਾ॥

ਸਭ ਜਾਣਦੇ ਹਨ ਕਿ ਸਾਨੂੰ ਆਪਣਾ ਕੰਮ ਉੱਦਮ ਨਾਲ ਕਰਨਾ ਚਾਹੀਦਾ ਹੈ। ਪਰ ਨਾਲੇ ਇਹ