ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੦ )

ਬੀ ਗੱਲ ਚੇਤੇ ਰੱਖੋ। ਜੇ ਇਕ ਦਿਨ ਉੱਦਮ ਕਰਕੇ ਮਗਰੋਂ ਢਿੱਲੇ ਪੈ ਗਏ, ਤਾਂ ਉਸਦਾ ਫਲ ਸਾਨੂੰ ਥੋੜਾ ਹੀ ਮਿਲੇਗਾ। ਸੋ ਜਿਸ ਕੰਮ ਨੂੰ ਹੱਥ ਪਾਓ। ਉਹਨੂੰ ਲੱਗ ਕੇ ਕਰੋ॥
ਕਈ ਲੋਕ ਤਾਂ ਕਈ ਕੰਮ ਇੱਸੇ ਡਰ ਦੇ ਮਾਰੇ ਮੁੱਢੋਂ ਹੀ ਨਹੀ ਛੋਂਹਦੇ, ਕਿ ਐਂਨਾ ਔਖਾ ਕੰਮ ਸਾਥੋਂ ਹੋਣ ਲੱਗਾ ਹੈ। ਕਈ ਕੰਮ ਨੂੰ ਛੋਹ ਤਾਂ ਲੈਂਦੇ ਹਨ ਪਰ ਛੇਤੀ ਹੀ ਅੱਕ ਕੇ ਛੱਡ ਦੇਂਦੇ ਹਨ। ਪਰ ਸਾਨੂੰ ਚਾਹੀਦਾ ਹੈ ਕਿ ਜਿਸ ਕੰਮ ਨੂੰ ਇੱਕ ਵਾਰ ਫੜਿਆ ਹੈ। ਉਸਨੂੰ ਨਿਭਾਕੇ ਛੱਡੀਏ॥
ਜੇ ਇਕ ਦੋ ਵਾਰ ਉੱਦਮ ਕਰਨ ਨਾਲ ਕੋਈ ਕੰਮ ਨ ਕਰ ਸਕੋ ਤਾਂ ਫੇਰ ਜਤਨ ਕਰੋ। ਘਾਬਰ ਕੇ ਢੇਰੀ ਨ ਢਾਓ। ਹਿੰਮਤ ਨ ਹਾਰੋ। ਜੇ ਅੜ ਕੇ ਕੋਈ ਕੰਮ ਕਰੋ ਗੀਆਂ ਤਾਂ ਓੜਕ ਨੂੰ ਜਰੂਰ ਹੋ ਜਾਏਗਾ। ਜਦ ਤੁਸੀਂ ਨਿੱਕੀਆਂ ਜੇਹੀਆਂ ਸਾਓ ਤਾਂ ਹਿੱਲ ਬੀ ਨਹੀਂ ਸਕਦੀਆਂ ਸਾਓ। ਪਹਿਲਾਂ ਰਿੜਣਾ ਸਿੱਖਿਆ, ਫੇਰ ਖਲੋਣਾ, ਅਤੇ ਮਗਰੋਂ ਟੁਰਨਾ। ਇੱਸੇ ਤਰ੍ਹਾਂ ਕਰਦਿਆਂ ਕਰਦਿਆਂ ਭਾਵੇਂ ਕੋਹਾਂ ਕਰੜਾ ਕੰਮ ਹੋਵੇ ਕਰ ਲਈਦਾ ਹੈ॥

॥ਦੋਹਰਾ॥

ਜੋ ਕਰਨਾ ਹੈ ਕੰਮ ਤੂੰ ਔਖਾ ਮੂਲ ਨ ਭਾਲ॥
ਇੱਕ ਵਾਰ ਜੋ ਛੋਹਿਆ ਕਰ ਲੈ ਹਿੰਮਤ ਨਾਲ॥