ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩ )

ਵਿੱਚ ਲੱਗੀ ਹੈ। ਪਰਮੇਸ਼੍ਵਰ ਦੇ ਰੰਗ ਵੇਖੋ। ਕਿਹਾ ਹਨੇਰ ਦਾ ਚੇੱਤਾ ਹੈ। ਕਿੱਥੇ ਕਿੱਥੇ ਜੀਵਕਾ ਢੂੰਢਣ ਜਾਂਦੀ ਹੈ। ਪਰ ਆਪਣਾ ਟਿਕਾਣਾ ਨਹੀਂ ਭੁੱਲਦੀ॥
ਮਿੱਠੇ ਵਿੱਚ ਤਾਂ ਇਹਦੀ ਜਿੰਦ ਹੈ। ਪਰ ਹੋਰ ਵਸਤਾਂ ਬੀ ਖਾ ਲੈਂਦੀ ਹੈ, ਮੱਖੀਆਂ ਅਤੇ ਮੋਏ ਹੋਏ ਕੀੜੇ ਬੀ ਖਾ ਲੈਂਦੀ ਹੈ। ਵੇਖੋ ਇਹ ਡੇਹ ਮੁੰ ਮੋਇਆ ਪਿਆ ਹੈ। ਇਨ੍ਹਾਂ ਨੂੰ ਇੱਕ ਸ਼ਿਕਾਰ ਚਾ ਲੱਭਾ ਹੈ। ਕੋਈ ਟੰਙਾਂ ਥੋਂ ਫੜਦੀ ਹੈ,ਕੋਈ ਜੁੱਸੇ ਨੂੰ ਚੰਬੜੀ ਹੈ। ਕੋਈ ਖੰਭ ਥਾਂ ਫੜਕੇ ਘਸੀਟਦੀ ਜਾਂਦੀ ਹੈ। ਕੋਈ ਪੈਰਾਂ ਨੂੰ ਚੰਮੜੀ ਹੋਈ ਹੈ। ਸਾਰੀਆਂ ਇੱਸੇ ਕੰਮ ਨੂੰ ਲੱਗੀਆਂ ਹਨ। ਕੋਈ ਦਾਣੇ ਚੁੱਕੀ ਜਾਂਦੀ ਹੈ॥
ਇਕ ਦੋ ਉੱਡਣ ਲੱਗ ਪਈਆਂ ਹਨ। ਇਨ੍ਹਾਂ ਵਿਚਾਰੀਆਂ ਦੀ ਮੌਤ ਆਈ ਹੈ। ਇਹ ਤਾਂ ਚੰਗੀਆਂ ਭਲੀਆਂ ਹਨ। ਮਰਨਗੀਆਂ ਕਿਸ ਤਰਾਂ? ਗੱਲ ਇਹ ਹੈ ਕਿ ਜਾਂ ਇਨ੍ਹਾਂ ਦੇ ਖੰਭ ਨਿਕਲ ਆਉਂਦੇ ਹਨ, ਤਾਂ ਇਨ੍ਹਾਂ ਦੇ ਮਰਨ ਦਾ ਸਮਾਂ ਨੇੜੇ ਆ ਜਾਂਦਾ ਹੈ। ਤੁਸਾਂ ਇਹ ਅਖਾਣ ਨਹੀਂ ਸੁਣਿਆ? ਕੀੜੀ ਦੇ ਖੰਭ ਨਿਕਲੇ ਹਨ। ਇਹ ਅਖਾਉਤ ਉੱਥੇ ਬੋਲਦੇ ਹਨ, ਜਿੱਥੇ ਕੋਈ ਆਪਣੀ ਵਡਿਆਈ ਦੀਆਂ ਫੜਾਂ ਮਾਰਦਾ ਹੋਵੇ, ਅਤੇ ਆਖਣਾ ਹੋਵੇ ਜੋ ਇਹਦੇ ਮਰਨ ਦੇ ਦਿਨ ਨੇੜੇ ਆਏ ਹਨ। ਕੀੜੀਆਂ ਵਿੱਚ ਇਹ ਵੱਡਾ ਗੁਣ ਹੈ, ਜੋ ਇੱਕ ਨੂੰ ਕੋਈ ਵਸਤ ਲੱਭ ਪਵੇ, ਤਾਂ ਸਾਰੀਆਂ ਨੂੰ ਖਬਰ