ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪ )

ਕਰ ਦਿੰਦੀ ਹੈ, ਅਤੇ ਜੋ ਕੁਝ ਮਿਲ ਜਾਏ ਸਾਰੀਆਂ ਮਿਲ ਕੇ ਖਾਂਦੀਆਂ ਹਨ। ਇੱਸੇ ਤਰ੍ਹਾਂ ਜਾਂ ਕੋਈ ਸੁਖਦਾਇਕ ਥਾਂ ਦੇਖਦੀਆਂ ਹਨ ਤਾਂ ਉੱਥੇ ਰਲ ਮਿਲ ਕੇ ਰਹਿੰਦੀਆਂ ਹਨ॥
ਆਓ! ਰਤੀ ਅੱਗੇ ਚੱਲ ਕੇ ਇਨ੍ਹਾਂ ਦਾ ਤਮਾਸ਼ਾ ਵੇਖੀਏ। ਵੇਖਣਾ! ਉਹ ਕੀੜੀਆਂ ਦੀ ਸੈਨਾਂ ਕਿਹਾ ਪਾਲ ਬੱਧੀ ਜਾਂਦੀ ਹੈ! ਜਿਹੇ ਇਨ੍ਹਾਂ ਦੇ ਨਿੱਕੇ ਨਿੱਕੇ ਪੈਰ ਹਨ, ਇਹੋ ਜਿਹੀ ਪਤਲੀ ਸੜਕ ਬਣਦੀ ਜਾਂਦੀ ਹੈ। ਕੀ ਮਜਾਲ ਹੈ, ਜੋ ਕੋਈ ਸੜਕ ਥੋਂ ਇੱਧਰ ਉੱਧਰ ਹੋ ਜਾਏ। ਸਾਰੀਆਂ ਕੁਝ ਨਾ ਕੁਝ ਚੁੱਕੀ ਹੀ ਜਾਂਦੀਆਂ ਹਨ। ਕਿਸੇ ਨੇ ਅਨਾਜ ਦਾ ਦਾਣਾ ਚੁੱਕਿਆ ਹੈ। ਕਿਸੇ ਨੇ ਆਂਡੇ ਚੁੱਕੇ ਹਨ। ਕਿਸੇ ਕੁਝ ਹੋਰ, ਜੇਹੜੀ ਖਾਲੀ ਹੈ, ਉਹ ਵੀ ਸੜਕ ਤੋਂ ਰਤੀ ਇੱਧਰ ਉੱਧਰ ਫਿਰਦੀ ਅਤੇ ਚੂੰਢਦੀ ਜਾਂਦੀ ਹੈ, ਕਿ ਜੇ ਕੁਝ ਮਿਲ ਜਾਏ ਤਾਂ ਘਰ ਲੈ ਚੱਲਾਂ॥
ਪਰਮੇਸ਼੍ਵਰ ਦੀ ਰਚਨਾ ਦੇ ਅਨੇਕ ਰੰਗ ਹਨ ਉਸਨੇ ਕੋਈ ਵਸਤੂ ਬੀ ਅਕਾਰਥ ਨਹੀਂ ਬਣਾਈ ਇਹ ਨਿੱਕੀ ਜਿਹੀ ਕੀੜੀ ਸਾਨੂੰ ਕਈ ਤਰ੍ਹਾਂ ਦੀ ਸਿੱਖਯਾ ਦੇਂਦੀ ਹੈ। ਇਨ੍ਹਾਂ ਦੇ ਰਲ ਮਿਲ ਕੇ ਰਹਿਣ ਥੋਂ ਤੁਸੀ ਭੀ ਆਪਸ ਵਿੱਚ ਪ੍ਰੀਤ ਦੀ ਖੋ ਸਿੱਖ ਸਕਦੀਆਂ ਹੋ। ਇਨ੍ਹਾਂ ਦੀ ਮਿਹਨਤ ਤੇ ਹਿੰਮਤ ਥੋਂ ਤੁਹਾਨੂੰ ਕਿਹੀ ਚੰਗੀ ਸਿੱਖ ਮਿਲਦੀ ਹੈ॥