ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬ )

ਥੋਹੜੇ ਚਿਰ ਪਿੱਛੋਂ ਇੱਕ ਵਾਰੀ ਸ਼ੇਰ ਬਨ ਦੇ ਵਿੱਚ ਆਪਣੇ ਸ਼ਿਕਾਰ ਨੂੰ ਲਭਦਾ ਫਿਰਦਾ ਸੀ। ਭੁੱਲ ਭੁਲੇਖੇ ਆਪ ਹੀ ਸ਼ਿਕਾਰੀਆਂ ਦੀ ਫਾਹੀ ਵਿੱਚ ਫਸ ਗਿਆ ਅਤੇ ਵਿਚਾਰਣ ਲਗਾ, ਜੋ ਮੈਨੂੰ ਇਨਾਂ ਰੱਸੀਆਂ ਦੇ ਨਿਕਲਣ ਦਾ ਵੱਲ ਨਹੀਂ ਆਉਂਦਾ ਅਤੇ ਹੱਥ ਪੈਰ ਬੱਝੇ ਹੋਏ ਜਾਣ ਕੇ ਅਜੇਹੀਆਂ ਚੀਕਾਂ ਮਾਰ ਕੇ ਰੋਇਆ ਜਾਣੀਦਾ ਸਾਰਾ ਬਨ ਬੋਲਦਾ ਹੈ॥
ਚੂਹੀ ਨੇ ਆਪਣੇ ਉੱਤੇ ਦਯਾ ਕਰਣ ਵਾਲੇ ਦੀ ਅਵਾਜ਼ ਸੁਣੀ, ਅਰ ਨੱਠੀ ਆਈ, ਅਤੇ ਛੇਤੀ ਨਾਲ ਉਨ੍ਹਾਂ ਰੱਸੀਆਂ ਦੀਆਂ ਗੁੰਝਲਾਂ ਨੂੰ ਕੁਤਰ ਕੇ ਉਸ ਸਿੰਘ ਨੂੰ ਛੁਡਾ ਦਿੱਤਾ, ਅਤੇ ਇਹ ਆਖਕੇ ਸਮਝਾਇਆ, ਕਿ ਦਯਾ ਅਤੇ ਭਲਿਆਈ ਕੀਤੀ ਕਦੇ ਬੀ ਬਿਰਥਾ ਨਹੀਂ ਜਾਂਦੀ, ਭਾਵੇਂ ਕੋਈ ਨਿੱਕੇ ਥੋਂ ਨਿੱਕਾ ਪੰਛੀ ਹੋਵੇ ਜਾਂ ਕੀੜਾ, ਅਜਿਹਾ ਕ੍ਰਿਤਘਨ ਕੋਈ ਨਹੀਂ ਜੋ ਬਲ ਹੁੰਦਿਆਂ ਸੁਰਖਰੂ ਨਾ ਹੋਵੇ॥

(੧੭) ਕੀਤੇ ਨੂੰ ਜਾਨਣਾ॥

ਕੀਤੇ ਨੂੰ ਜਾਨਣ ਦਾ ਮਤਲਬ ਇਹ ਹੈ, ਕਿ ਜੇ ਕਿਸੇ ਨੇ ਸਾਡੇ ਨਾਲ ਭਲਿਆਈ ਕੀਤੀ ਹੈ ਤਾਂ ਅਸੀਂ ਉਸਨੂੰ ਨਾ ਭੁਲੀਏ। ਸਭ ਥੋਂ ਪਹਿਲਾਂ ਸਾਨੂੰ ਪਰਮੇਸ਼੍ਵਰ ਦਾ ਸ਼ੁਕਰ ਕਰਣਾ ਚਾਹੀਦਾ ਹੈ, ਜਿਸਨੇ ਸਾਨੂੰ ਉਤਪਤ