ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮ )

(੧੮) ਸਮੁੰਦਰ

ਬੀਬੀਓ, ਵਰਖਾ ਦੀ ਰੁੱਤੇ ਜਦ ਮੀਂਹ ਵਸਦਾ ਹੈ ਤਾਂ ਸਾਰੀਆਂ ਨਾਲੀਆਂ ਨੀਂਵੇਂ ਪਾਸੇ ਵਗ ਵਗ ਕੇ ਵੱਡੀਆਂ ਨਾਲੀਆਂ ਵਿੱਚ ਪੈਂਦੀਆਂ ਹਨ, ਅਤੇ ਇਨਾਂ ਸਾਰੀਆਂ ਵੱਡੀਆਂ ਨਾਲੀਆਂ ਦਾ ਪਾਣੀ ਰੁੜ੍ਹ ਕੇ ਕਿਸੇ ਵੱਡੇ ਛੱਪੜ ਜਾਂ ਤਲਾ ਵਿੱਚ ਜਾ ਪੈਂਦਾ ਹੈ॥
ਭਲਾ ਤੁਸੀ ਜਾਣਦੀਆਂ ਹੋ ਦਰਿਆਵਾਂ ਦਾ ਪਾਣੀ ਕਿੱਥੇ ਜਾਕ ਪੈਂਦਾ ਹੈ। ਇਹ ਬੀ ਨਾਲੀਆਂ ਵਾਕਣ ਬਹੁਤ ਹੀ ਵੱਡਿਆਂ ਵੱਡਿਆਂ ਛੱਪੜਾਂ ਵਿੱਚ ਜਿਨਾਂ ਨੂੰ ਸਮੁੰਦਰ ਆਖਦੇ ਹਨ, ਜਾ ਪੈਂਦਾ ਹੈ॥
ਇਹ ਸਮੁੰਦਰ ਕਈਆਂ ਸੈਆਂ ਅਤੇ ਹਜਾਰਾਂ ਕੋਹਾਂ ਵਿੱਚ ਹੁੰਦੇ ਹਨ। ਦਰਿਆ ਦੇ ਕੰਢੇ ਤੇ ਬੈਠੀਏ ਤਾਂ ਉਹਦਾ ਦੂਜਾ ਕੰਢਾ ਦਿੱਸਦਾ ਹੁੰਦਾ ਹੈ, ਪਰ ਸਮੁੰਦਰ ਦੇ ਕੰਢੇ ਤੋਂ ਦੂਜਾ ਕੰਢਾ ਦਿੱਸਣ ਵਿੱਚ ਨਹੀਂ ਆਉਦਾ। ਭਾਵੇਂ ਬੇੜੀ ਵਿੱਚ ਚੜ੍ਹਕੇ ਕਿੰਨੇ ਕੋਹ ਲਗੇ ਜਾਈਏ ਤਦ ਬੀ ਦੂਜੇ ਕੰਢੇ ਤੇ ਨਹੀਂ ਪਹੁੰਚੀਦਾ॥
ਇਨ੍ਹਾਂ ਸਮੁੰਦਰਾਂ ਵਿੱਚ ਕਈ ਵੱਡੀਆਂ ਵੱਡੀਆਂ ਬੇੜੀਆਂ, ਜਿਨ੍ਹਾਂ ਨੂੰ ਜਹਾਜ ਆਖਦ ਹਨ, ਚਲਦੀਆਂ ਹਨ। ਇਨ੍ਹਾਂ ਜਹਾਜਾਂ ਵਿੱਚ ਕਈ ਕਈ ਹਜਾਰਾਂ ਮਣਾਂ ਦੇ ਅਸਬਾਬ ਇੱਕ ਮੁਲਤੋਂ ਦੂਜੇ ਮੁਲਕ ਲੈ ਜਾਂਦੇ ਹਨ॥