ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੦ )

ਕਈ ਲੋਕ ਪੰਛੀਆਂ ਦੇ ਆਹਲਣੇ ਢਾਹ ਸਿੱਟਦੇ ਹਨ। ਉਨ੍ਹਾਂ ਦੇ ਆਂਡੇ ਭੰਨ ਛੱਡਦੇ ਹਨ। ਇਹ ਵੱਡੀ ਮੂਰਖਤਾਈ ਹੈ। ਇਨ੍ਹਾਂ ਤੇ ਦਯਾ ਕਰਨੀ ਯੋਗ ਹੈ। ਪੰਛੀ ਕਈ ਤਰ੍ਹਾਂ ਦੇ ਹੁੰਦੇ ਹਨ, ਕਈਆਂ ਦੇ ਪੰਜੇ ਮੁੜੇ ਹੋਏ ਹੁੰਦੇ ਹਨ, ਅਤੇ ਨਹੁੰ ਤ੍ਰਿੱਖੇ ਹੁੰਦੇ ਹਨ, ਚੰਝਾਂ ਬੀ ਵਿੰਗੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਸ਼ਿਕਾਰੀ ਪੰਛੀ ਆਖਦੇ ਹਨ, ਜਿਹਾ ਕਿ ਬਾਜ ਬਾਸ਼ੇ ਆਦਿਕ। ਕਈਆਂ ਦਿਆਂ ਪੰਜਿਆਂ ਪੁਰ ਝਿਲੀ ਹੁੰਦੀ ਹੈ, ਜਿਨ੍ਹਾਂ ਕਰਕੇ ਉਹ ਪਾਣੀ ਵਿੱਚ ਸੌਖੇ ਤੁਰਦੇ ਫਿਰਦੇ ਹਨ। ਇਹ ਤਰਨ ਵਾਲੇ ਪੰਛੀ ਹੁੰਦੇ ਹਨ। ਬੱਤਕਾਂ ਮੁਰਗਾਈਆਂ ਤੁਸਾਂ ਵੇਖੀਆਂ ਹੋਣਗੀਆਂ॥
ਕਈ ਪੰਛੀ ਆਪਣੀ ਚੋਗ ਧਰਤੀ ਨੂੰ ਫੋਲ ਫੋਲਕੇ ਕੱਢਦੇ ਹਨ। ਜਿਹਾ ਕਿ ਕੁੱਕੜ ਬਟੇਰੇ ਆਦਿਕ ਫੋਲਣ ਵਾਲੇ ਪੰਛੀ ਹੁੰਦੇ ਹਨ। ਇੱਸੇ ਤਰ੍ਹਾਂ ਕੋਈ ਗੋਲ ਅਤੇ ਨੋਕਦਾਰ ਚੁੰਝ ਵਾਲੇ ਕਈ ਖਲੀਆਂ ਚੁੰਝਾਂ ਵਾਲੇ ਹਨ, ਕਈ ਪਾਣੀ ਵਿੱਚ ਚਲ ਫਿਰਕੇ ਆਪਣਾ ਪੇਟ ਭਰਦੇ ਹਨ।
ਇਨ੍ਹਾਂ ਦੇ ਖੰਭ ਬੀ ਭਾਂਤ ਭਾਂਤ ਦੇ ਹੁੰਦੇ ਹਨ। ਕਈਆਂ ਦਾ ਰੰਗ ਚਿੱਟਾ, ਕਈਆਂ ਦਾ ਕਾਲਾ, ਕਈਆਂ ਦਾ ਕਿੰਨੇ ਕਿੰਨੇ ਰੰਗ ਮਿਲਕੇ ਬਣਦਾ ਹੈ। ਇਨ੍ਹਾਂ ਦੀਆਂ ਬੋਲੀਆਂ ਬੀ ਵੱਡੀਆਂ ਮਨੋਹਰ ਅਤੇ ਮਨ ਪ੍ਰਸੰਨ ਕਰਣ ਵਾਲੀਆਂ ਹੁੰਦੀਆਂ ਹਨ। ਕਈ ਪੰਛੀ