ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੧ )

ਪੜਾਣ ਤੇ ਪੜ੍ਹ ਜਾਂਦੇ ਹਨ। ਜੋ ਸਿਖਾਓ ਉੱਸੇ ਤਰ੍ਹਾਂ ਬੋਲਦੇ ਹਨ। ਤੋਤਿਆਂ ਨੂੰ ਤੁਸਾਂ ਬੀ ਕਿੰਨੀ ਵਾਰੀ ਰਾਮ ਰਾਮ ਆਖਦਿਆਂ ਸੁਣਿਆ ਹੋਸੀ॥

(੨੦) ਪੰਛੀ॥

ਪੰਛੀ ਆਕਾਸ਼ ਦੇ ਵਿੱਚ ਉਡਣ ਵਾਲੇ ਹੋ ਤੁਸੀ॥
ਦੇਕੇ ਦਰਸ਼ਨ ਆਪਣਾ ਕਰਦਿਓ ਸਾਡਾ ਮਨ ਖੁਸ਼ੀ ॥੧॥
ਬਾਗ਼ ਦੀ ਪਿਆਰੀ ਹੈ ਬੁਲ ਬੁਲ, ਭੈਣ ਪਿਆਰੀ ਕੋਕਲਾਂ
ਬਾਗ਼ਦੀ ਸੋਭਾ ਵਧਾਈ, ਚੁਹਚੁਹਾ ਕਰਕੇ ਤੁਸਾਂ ॥ ੨ ॥
ਨਦੀ ਦੇ ਕੰਢੇ ਥੋਂ ਆਈਆਂ ਕੂੰਜਾਂ ਅਤਿ ਸੁੰਦਰ ਸੁਰੀਤ॥
ਉੱਡੀਆਂ ਹਨ ਬੰਨ੍ਹ ਡਾਰਾਂ ਮਿੱਠੀ ਸੁਰ ਦੇ ਗਾਉਂਣ ਗੀਤ ॥੩॥
ਤੋਤਿਆਂ ਦੀ ਡਾਰ ਆਈ ਖਾਣ ਫਲ ਇਸ ਬਾਗ ਦੇ॥
ਕੀਤਾ ਜਦ ਮਾਲੀ ਨੇ ਖੜਕਾਂ ਉਡ ਗਏ ਦੁਖ ਝਾਗਦੇ ॥੪॥
ਤੜਕੇ ਹੀ ਪਰਭਾਤ ਵੇਲ ਪੰਛੀ ਦਿੰਦੇ ਹਨ ਜਗਾ॥
ਨੀਂਦ ਖੁਲ੍ਹ ਜਾਂਦੀ ਹੈ ਮੇਰੀ ਸੁਣ ਇਨ੍ਹਾਂ ਦਾ ਚੁਹਚੁਹਾ ॥੫॥
ਆਪੋ ਆਪਣੇ ਆਲ੍ਹਣੇ ਵਲ ਸੰਝ ਵੇਲੇ ਆਂਵਦੇ॥
ਸਾਰੇ ਦਿਨ ਦੇ ਭੌਂਦੇ ਥੱਕੇ ਚੋਗ ਖਾ ਸੌਂ ਜਾਂਵਦੇ ॥੬॥
ਹਨ ਛਬੀਲੇ ਨੀਲੇ ਪੀਲੇ ਕੇਈ ਕਾਲੇ ਰੰਗ ਦੇ॥
ਹਨ ਗੁਲਾਬੀ ਸਾਵੇ ਚਿੱਟੇ ਕੁਝ ਨਿਰਾਲੇ ਢੰਗ ਦੇ ॥੭॥
ਬਨਾਂ ਦੀ ਸੋਭਾ ਵਧਾਉਂਨ ਗੀਤ ਗਾਉਂਣ ਪੰਛੀ ਗਨ॥
ਰੂਪ ਅਰਬਾਣੀ ਇਨ੍ਹਾਂ ਦੀ ਕਰਦੀ ਖ਼ਸ਼ ਸਭਨਾਂ ਦਾ ਮਨ ॥੮॥