ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੨ )

( ੨੧ ) ਭੰਭਟ ਅਤੇ ਦੀਵਾ॥

ਇੱਕ ਛੰਭਟ ਜੋ ਦਿਖੀਵੀ ਉੱਤੇ ਬੈਂਠਾ ਆਪਣੇ ਖੰਭਾਂ ਨੂੰ ਝਾੜ ਰਿਹਾ ਸੀ, ਦੀਵਾ ਬਲਦਾ ਵੇਖਕੇ ਆਖਣ ਲੱਗਾ ਵਾਹ ਜੀ ਵਾਹ! ਇਸ ਦੀਵੇ ਥੋਂ ਦੇ ਹੀ ਸੋਹਣੀ ਲਾਟ ਨਿਕਲਦੀ ਹੈ॥
ਕੋਲ ਹੀ ਇੱਕ ਮੱਖੀ,ਜੋ ਪਰਾਂ ਨੂੰ ਫੜ ਫੜਾਉਂਦੀ ਭਿਣਕ ਰਹੀ ਸੀ, ਇਹ ਗੱਲ ਸੁਣਦੀ ਬੋਲ ਉੱਠੀ, ਹਾਂ ਭਾਈ ਇਹ ਲਾਟ ਤਾਂ ਵੱਡੀ ਸੋਹਣੀ ਹੈ, ਪਰ ਤੇਰੇ ਲਈ ਇੱਥੇ ਸੁਖ ਨਹੀਂ ਹੈ, ਇਹਦੇ ਨੇੜ ਜਾਣਾ ਬਹੁਤ ਬਰਾ ਹੈ॥
ਭੰਭਟ ਨੇ ਕਿਹਾ, ਵੇਖਾਂ! ਕੀ ਡਰ ਹੈ? ਦਿੱਸਣ ਵਿੱਚ ਤਾਂ ਇਹ ਲਾਟ ਵੱਡੀ ਲਿਸ਼ਕ ਵਾਲੀ ਅਰ ਮਨ ਮੋਹਣੀ ਜਾਪਦੀ ਹੈ॥
ਮੱਖੀ ਨੇ ਆਖਿਆ ਇਹ ਤਾਂ ਸੱਚ ਹੈ, ਪਰ ਤਨ ਨੂੰ ਅੱਗ ਲਾ ਦਿੰਦੀ ਹੈ, ਵੇਖ ਮੈਂ ਹੁਣੇ ਉਸਦੇ ਨੇੜੇ ਗਈ ਸੀ, ਅਤੇ ਆਪਣੇ ਖੰਭ ਝੁਲੂਹ ਆਈ ਹਾਂ॥
ਭੰਭਟ ਬੋਲਿਆ ਮੈਨੂੰ ਤੇਰੀ ਇਸ ਗੱਲ ਉੱਤੇ ਪਰਤੀਤ ਨਹੀਂ ਆਉਂਦੀ, ਭਲਾ ਅਜਿਹੀ ਸੋਹਣੀ ਲਾਟ ਕਿੱਕੁਰ ਕਿਸੇ ਦਾ ਜਾਨ ਕਰਦੀ ਹੈ, ਮੈਂ ਆਪ ਉਹਦੇ ਕੌਲ ਜਾਕੇ ਦੇਖਦਾ ਹਾਂ॥