ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੬ )

ਹੈ। ਓਹੀ ਤੁਹਾਨੂੰ ਆਦਰ ਨਾਲ ਖਾਣ ਪੀਣ ਨੂੰ ਦੇਂਦੇ ਹਨ, ਅਤੇ ਪਾਲਦੇ ਪੋਸਦੇ ਹਨ, ਅਤੇ ਕੱਪੜਾ ਲੱਤਾ ਅਰ ਹੋਰ ਸੌ ਪਦਾਰਥ ਦੇਕੇ ਸੁਖੀ ਰੱਖਦੇ ਹਨ॥

ਬਾਲ ਅਵਸਥਾ ਵਿੱਚ ਓਹੀ ਤੁਹਾਡੀ ਖ਼ਬਰ ਸੁਰਤ ਰੱਖਦੇ ਹਨ। ਤੁਸੀਂ ਨਿੱਕੀਆਂ ਜੇਹੀਆਂ, ਹੋ। ਆਪ ਕੁਝ ਕਰ ਨਹੀਂ ਸਕਦੀਆਂ, ਮਾਂ ਪਿਓ ਦੇ ਸਿਰ ਤੇ ਬਹਾਰਾਂ ਕਰਦੀਆਂ ਹੋ। ਜੇ ਤੁਹਾਨੂੰ ਰਤਾਕੁ ਬੀ ਦੁੱਖ ਹੁੰਦਾ ਹੈ ਤਾਂ ਮਾਂ ਪਿਓ ਡੁਬਦੇ ਜਾਂਦੇ ਹਨ॥

ਇਸ ਕਰਕੇ ਤੁਹਾਨੂੰ ਬੀ ਚਾਹੀਦਾ ਹੈ ਕਿ ਆਪਣਿਆਂ ਮਾਪਿਆਂ ਨਾਲ ਪਿਆਰ ਕਰੋ, ਅਤੇ ਉਨ੍ਹਾਂ ਦਾ ਕਿਹਾ ਮੰਨੋ। ਸਵੇਰੇ ਉਠਕੇ ਉਨ੍ਹਾਂ ਨੂੰ ਮੱਥਾ ਟੇਕਿਆ ਕਰੋ। ਜੇ ਉਹ ਗੁੱਸੇ ਹੋਣ ਤਾਂ ਬੀ ਚੁੱਪ ਕਰ ਰਿਹਾ ਕਰੋ! ਕਿਉਂ ਜੋ ਮਾਪੇ ਕਦੇ ਉਲਾਦ ਦਾ ਬੁਰਾ ਨਹੀਂ ਚਿਤਵਦੇ। ਤੁਹਾਨੂੰ ਮੱਤ ਦੇਣ ਲਈ ਹੀ ਝਿੜਕਦੇ ਹਨ। ਵੱਡੀਆਂ ਹੋ ਕੇ ਤੁਸੀਂ ਮਾਪਿਆਂ ਦੇ ਗੁਣ ਯਾਦ ਕਰੋਗੀਆਂ।

ਦੋਹਰਾ॥

ਮਾਂ ਪਿਉ ਦਾ ਆਦਰ ਕਰੇ ਆਖੇ ਬੀ ਲਗ ਜਾਇ॥
ਮਾਪੇ ਕਰਨ ਪਿਆਰ ਤਿਸ ਬੀਬੀ ਕੜੀ ਕਹਾਇ॥