ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੭ )

( ੨੫) ਮਾਂ ਦੀਆਂ ਮੱਤਾਂ
(੧)

ਮਾਤਾ ਆਖੇ ਸੁਣ ਲੈ ਧੀਆ।
ਰਾਮ ਭਜਨ ਵਿੱਚ ਲਾਈਂ ਜੀਆ॥੧॥
ਮਿੱਠਾ ਬੋਲੀਂ ਝੂਠ ਨਾ ਆਖੀਂ।
ਸੱਚੀ ਗੱਲ ਸਦਾ ਹੀ ਭਾਖੀੰ॥੨॥
ਅਪਣੇ ਨੇਮ ਧਰਮ ਨੂੰ ਪਾਲੀ।
ਅਪਣੇ ਘਰ ਵਿੱਚ ਸੁਖ ਦੁਖ ਜਾਲੀਂ॥ ੩॥
ਖੁੱਲ੍ਹੇ ਮੱਥੇ ਸਭਨਾਂ ਮਿਲੀਏ।
ਤ੍ਰਿਉੜੀ ਵੋਟ ਨ ਮਿਲੀਏ ਗਿਲੀਏ॥੪॥
ਹੱਥ ਮੂੰਹ ਸੁਥਰੇ ਰੱਖ ਪਿਆਰੀ॥
ਕੱਪੜੇ ਪਹਿਨੋ ਉਜਲੇ ਵਾਰੀ ॥੫॥
ਨਾ ਪਾ ਗਹਿਣੇ ਚਾਈਂ ਚਾਈਂ॥
ਨਾਲ ਗਹਿਣਿਆਂ ਜੀਉ ਨ ਲਾਈ ॥੬॥
ਨੱਕ ਕੰਨ ਵਿੰਨ੍ਹਣ ਤੋਂ ਭੱਜ।
ਸੋਹਣੀ ਸੂਰਤ ਲਾਈਂ ਨ ਬੱਜ ॥੭॥
ਬੀਬੀ ਗਹਿਣੇ ਜਿੰਦ ਦੇ ਵੈਰੀ।
ਪਿੰਡ ਵੱਸੇਂ ਜਾਂ ਹੋਵੇਂ ਸ਼ਹਿਰੀ ॥੮॥
ਚੋਰ ਚਕਾਰੋਂ ਬਚਣਾ ਔਖਾ॥
ਗਹਿਣੇ ਬਿਨ ਰਹਿਣਾ ਜਗ ਸੌਖਾ॥੯॥