ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੮ )

ਗਹਿਣੇ ਵਾਲੀ ਡਰਦੀ ਰਹਿੰਦੀ।
ਕੱਲੀ ਉਹ ਨਾਂ ਸੌਂਦੀ ਬਹਿੰਦੀ॥੧੦॥
ਜਿਸਦੇ ਮਨ ਵਿੱਚ ਹੈ ਵਡਿਆਈ।
ਕਦੀ ਨ ਸੋਭਾ ਉਸਨੇ ਪਾਈ ॥੧੧॥
ਮਨ ਨੂੰ ਨੀਵਾਂ ਰੱਖਣ ਵਾਲੀ।
ਹੁੰਦੀ ਜਗ ਵਿੱਚ ਸਦਾ ਸੁਖਾਲੀ ॥੧੨॥
ਵੱਡਾ ਬਨਣ ਵੱਡਾ ਦੁਖ ਦਾਈ।
ਨੀਵੀਂ ਦੀ ਪ੍ਰਭੁ ਪੈਜ ਰਖਾਈ ॥੧੩॥

( ੨ )

ਅਪਣੀ ਪਤ ਪਰਤੀਤ ਵਧਾਈਏ।
ਮੰਦੇ ਕੰਮਾਂ ਤੋਂ ਨਸ ਜਾਈਏ ॥੧॥
ਮਾੜੇ ਕੰਮਾਂ ਦਾ ਫਲ ਮੰਦਾ।
ਚੰਗੇ ਕੰਮਾਂ ਦਾ ਫਲ ਚੰਗਾ ॥੨॥
ਈਸ਼੍ਵਰ ਕੋਲੋਂ ਡਰਦੇ ਰਹੀਏ।
ਮੂੰਹੋ ਬੁਰਾ ਬਚਨ ਨਾ ਕਹੀਏ ॥੩॥
ਸੱਸ ਨਿਨਾਣ ਜੋ ਵੱਡੀ ਛੋਟੀ।
ਨਾਲ ਕਿਸੇ ਨਾ ਬਣ ਤੂੰ ਖੋਟੀ ॥੪॥
ਵਸਤ ਬਿਗਾਨੀ ਹੱਥ ਨ ਲਾਈਂ।
ਘਰ ਵਿੱਚ ਚੋਰੀ ਸ਼ੈ ਨ ਖਾਈਂ ॥੫॥