ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੦ )

(੨੬) ਦੋ ਸਿਆਣੀਆਂ ਬੱਕਰੀਆ॥

ਇੱਕ ਵਾਰੀ ਦੀ ਗੱਲ ਹੈ, ਜੋ ਦੋ ਬੱਕਰੀਆਂ ਆਪੋ ਵਿੱਚ ਵੱਡਾ ਮੇਲ ਗੇਲ ਰੱਖਦੀਆਂ, ਅਤੇ ਭਾਂਹ ਦੀ ਤਾਰ ਵਾਙੂੰ ਇਕ ਜਿੰਦ ਸਨ, ਅਰ ਇੱਕ ਦੂਜੀ ਦੀ ਸਹਾਇਕ ਸੀ। ਜਦ ਕੋਈ ਮਾਂਦੀ ਪੈਂਦੀ ਤਾਂ ਦੂਜੀ ਉਸਦਾ ਦਵਾ ਦਾਰੂ ਓਹੜ ਪੋਹੜ ਕਰਦੀ ਹੀ ਰਹਿੰਦੀ ਸੀ, ਜਦ ਤੋੜੀ ਉਹ ਅਰੋਗ ਨਾ ਹੋਵੇ, ਸੁਖਦੀ ਨੀਂਦਰ ਨਹੀਂ ਸੌਂਦੀ ਸੀ। ਕੁਝ ਚਿਰ ਤੀਕਰ ਇਹ ਕਿਤੇ ਕਿਤੇ ਗਈਆਂ ਰਹੀਆਂ, ਫੇਰ ਜਦ ਮੁੜੀਆਂ ਤਾਂ ਸੰਜੋਗ ਨਾਲ ਕਿਸੇ ਭੀੜੇ ਪੁਲ ਉੱਤੇ ਕਿ ਜਿੱਖੋ ਮਸੀਂ ਇਕ ਹੀ ਪਸ਼ੂ ਲੰਘ ਸਕਦਾ ਸੀ, ਆਖੋ ਸਾਮਣੇ ਆਉਂਦੀਆਂ ਦਾ ਮੇਲ ਹੋ ਪਿਆ॥
ਹੁਣ ਉਨ੍ਹਾਂ ਦੋਹਾਂ ਨੇ ਸਲਾਹ ਗਿਣੀ, ਭਈ ਸਾਨੂੰ ਦੋਹਾਂ ਵਿੱਚੋਂ ਇੱਕ ਨੂੰ ਤਾਂ ਅਵੱਸੋਂ ਪਿੱਛੇ ਹਟਣਾ ਪਉ, ਅਤੇ ਜਦ ਉਨ੍ਹਾਂ ਡਿੱਠਾ, ਭਈ ਪਿੱਛੇ ਭੀ ਮੁੜਨਾ ਔਖਾਹੈ। ਅਤੇ ਅੱਗੇ ਬੀ ਲੰਘਿਆ ਨਹੀਂ ਜਾਂਦਾ, ਤਦ ਪ੍ਰੇਮ ਭਾਉ ਨਾਲ ਗੱਲ ਗਿਣਕੇ ਇੱਕ ਬੱਕਰੀ ਲੰਮੀ ਪੈ ਗਈ, ਅਤੇ ਦੂਜੀ ਬੱਕਰੀ ਉਸ ਸਹੇਲੀ ਉੱਤੇ ਸਹਜੇ ਸਹਿਜੇ ਅਜੇਹੇ ਅਛੋਪਲੇ ਪੈਰ ਟਿਕਾਉਂਦੀ ਲੰਘੀ, ਜੋ ਹੇਠਲੀ ਬੱਕਰੀ ਨੂੰ ਰਤੀ ਔਖ ਨ ਹੋਇਆ। ਅਤੇ ਇਸ ਡੌਲ ਨਾਲ ਦੋਵੇਂ ਸੁਖਾਲੀਆਂ ਹੀ ਉਸ ਸੌੜੇ ਪੁਲ ਉਤੋਂ ਪਾਰ ਲੰਘ ਗਈਆਂ॥