ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੧ )

ਉਨ੍ਹਾਂ ਦੇ ਇਸ ਪ੍ਰੇਮ ਭਾਉ ਨੂੰ ਵੇਖਕੇ ਸਭ ਲੋਕ ਉਨ੍ਹਾਂ ਦੀਆਂ ਵਡਿਆਈਆਂ ਕਰਕੇ ਧੰਨ ਧੰਨ ਆਖਣ ਲੱਗੇ॥

(੨੭) ਭੈਣਾਂ ਭਰਾਵਾਂ ਨਾਲ ਪਿਆਰ॥

ਜਿੱਕੁਰ ਤੁਸੀਂ ਮਾਪਿਆਂ ਨਾਲ ਪਯਾਰ ਕਰਦੀਆਂ ਹੋ, ਉੱਸੇ ਤਰਾਂ ਭੈਣਾਂ ਭਰਾਵਾਂ ਨਾਲ ਹਿਤ ਕਰਣਾ ਚਾਹੀਦਾ ਹੈ। ਇੱਕੋ ਤੁਹਾਡੇ ਮਾਪੇ ਹਨ ਅਤੇ ਇੱਕੋ ਘਰ ਵਿੱਚ ਤੁਸੀ ਰਲ ਮਿਲ ਕੇ ਰਹਿੰਦੇ ਹੋ। ਫੇਰ ਆਪੋ ਵਿੱਚ ਲੜਨਾਂ ਝਗੜਨਾ ਅਤੇ ਮਾਰਨਾ ਕੁੱਟਣਾ ਨਹੀਂ ਚਾਹੀਦਾ॥
ਜੋ ਕੁਝ ਤੁਹਾਨੂੰ ਖਾਣ ਨੂੰ ਮਿਲੇ ਆਪਣਿਆਂ ਭੈਣਾਂ ਭਰਾਵਾਂ ਨਾਲ ਵੰਡਕੇ ਖਾਓ। ਸਾਰੇ ਭੈਣ ਭਰਾ ਰਲਕੇ ਖੇਡੋ ਅਤੇ ਜੋ ਧੁਹਾਥੋਂ ਵੱਡੇ ਹੈ, ਉਨ੍ਹਾਂ ਦੇ ਆਖੇ ਲੱਗੋ॥
ਜੇ ਧੁਹਾਥੋਂ ਨਿੱਕੇ ਅੜੀ ਕਰਨ ਤਾਂ ਉਨ੍ਹਾਂ ਨੂੰ ਨਾਂ ਰੁਆਓ। ਸਗੋਂ ਉਨ੍ਹਾਂ ਨੂੰ ਵਰਚਾ ਕੇ ਅਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਨਾਂ ਦਾ ਜੀ ਖੁਸ਼ ਰੱਖੋ। ਥੋੜੀ ਜੇਹੀ ਗੱਲ ਉੱਤੇ ਇੱਕ ਦੂਏ ਨਾਲ ਰੁੱਸਕੇ ਮਾਪਿਆਂ ਅੱਗੇ ਫ਼ਰਿਆਦਾਂ ਨਾ ਕਰੋ॥
ਤੁਹਾਡੇ ਭੈਣ ਭਰਾ ਤੁਹਾਡੀਆਂ ਬਾਵ੍ਹਾਂ ਹਨ, ਭੈਣਾਂ ਭਰਾਵਾਂ ਦਾ ਜੋੜ ਵੇਖਕੇ ਮਾਪੇ ਬੀ ਰਾਜੀ ਹੁੰਦੇ ਹਨ।