ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੨ )

ਲੋਕ ਬੀ ਸਲਾਹੁੰਦੇ ਹਨ, ਕਿ ਇਨ੍ਹਾਂ ਭੈਣਾਂ ਭਰਾਵਾਂ ਵਿੱਚ ਕੇਹਾ ਏਕਾ ਹੈ॥

ਦੋਹਰਾ॥

ਕੁੜੀਓ ਕਰੋ ਪਿਆਰ ਨੀ ਭੈਣ ਭਰਾਵਾਂ ਨਾਲ।
ਮਾਰ ਕੁਟਾਈ ਨਾ ਕਰੋ ਰਲਮਿਲ ਖੇਡੋ ਬਾਲ॥

(੨੮) ਮੀਂਹ॥

ਵੇਖੋ ਕਿ ਕਾਲੀ ਘਟਾ ਉੱਠੀ ਹੈ! ਵੇਖਦਿਆਂ ਹੀ ਸਾਰੇ ਅਕਾਸ਼ ਉੱਤੇ ਬੱਦਲ ਹੀ ਬੱਦਲ ਹੋ ਗਿਆ। ਦਿਨੇ ਦਿਨੇ ਸੂਰਜ ਛੁਪ ਗਿਆ, ਅਤੇ ਹਨੇਰਾ ਪੈ ਗਿਆ॥

ਔਹ ਬਿਜਲੀ ਚਮਕੀ, ਤੇ ਗੜ ਗੜ ਦੀ ਅਵਾਜ ਆਈ। ਇਹ ਬੱਦਲ ਦੇ ਗੱਜਣ ਦੀ ਅਵਾਜ ਜੇ। ਬੱਦਲ ਦੀਆਂ ਇੱਕ ਦੂਜੇ ਨਾਲ ਟੱਕਰਾਂ ਲੱਗੀਆਂ ਹਨ॥

ਕਣੀਆਂ ਬੀ ਪੈਣ ਲੱਗ ਪਈਆਂ ਜੇ। ਹੁਣ ਤਾਂ ਛੱਜੀਂ ਖਾਰੀ ਲੈਹ ਪਿਆ ਜੇ, ਅਤੇ ਮੋਹਲੇਧਾਰ ਵੱਸਣ ਲੱਗ ਪਿਆ ਜੇ। ਪਾੜਛੇ ਘਮ ਘਮ ਵੱਗਣ ਲੱਗੇ ਹਨ। ਬਰਸਾਤ ਦੀ ਰੁੱਤੇ ਮੀਂਹ ਇਸੇ ਤਰ੍ਹਾਂ ਆਉਂਦਾ ਹੈ॥