ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੩ )

ਭਾਦੋਂ ਵਿਚ ਅਚਰਜ ਮੀਂਹ ਹੁੰਦੇ ਹਨ। ਕਿਧਰੇ ਬੱਦਲ ਹੁੰਦਾ ਹੈ, ਤੇ ਕਿਧਰੇ ਧੁੱਪ ਹੁੰਦੀ ਹੈ। ਜ਼ਰਾ ਦਾ ਜ਼ਰਾ ਵੱਸਕੇ ਬੱਦਲੀ ਔਹ ਗਈ ਔਹ ਗਈ। ਇਸ ਮੀਂਹ ਨੂੰ ਸਾਉਂਣ ਭਾਦੋਂ ਦੇ ਲਾਰੇ ਆਖਦੇ ਹਨ॥
ਕਦੀ ਧੁੱਪ ਵਿੱਚ ਹੀ ਕਣੀਆਂ ਪੈਣ ਲੱਗ ਪੈਂਦੀਆਂ ਹਨ। ਉਸ ਵੇਲੇ ਲੋਕ ਆਖਦੇ ਹਨ, ਕਿ ਗਿਦੜ ਗਿੱਦੜੀ ਦਾ ਵਿਆਹ ਹੋਇਆ ਹੈ॥
ਸਿਆਲ ਵਿੱਚ ਕਈ ਕਈ ਦਿਨ ਝੜੀ ਲੱਗੇ ਰਹਿੰਦੀ ਹੇ ਅਤੇ ਨਿੱਕਾ ਨਿੱਕਾ ਮੀਂਹ ਵਸਦਾ ਹੈ। ਜਿਹਨੂੰ ਧ੍ਰਾਂਵਾਂ ਮੀਂਹ ਆਖਦੇ ਹਨ। ਇਹ ਪੈਲੀਆਂ ਲਈ ਬੜਾ ਚੰਗਾ ਹੁੰਦਾ ਹੈ। ਧਰਤੀ ਦੇ ਵਿੱਚੋਂ ਧਸ ਜਾਂਦਾ ਹੈ॥
ਜੇ ਮੀਂਹ ਨਾਂ ਵੱਲੋਂ ਤਾਂ ਪੈਲੀਆਂ ਸੁੱਕ ਜਾਂਦੀਆਂ ਹਨ। ਫਸਲ ਸੜ ਜਾਂਦੇ ਹਨ ਅਤੇ ਕਾਲ ਪੈ ਜਾਂਦਾ ਹੈ। ਜੇ ਵੇਲੇ ਸਿਰ ਮੀਂਹ ਵੱਸ ਜਾਏ, ਤਾਂ ਜਿਮੀਆਂ ਵਾਲੇ ਨਿਹਾਲ ਹੋ ਜਾਂਦੇ ਹਨ॥

(੨੯) ਕਪਾਹ॥

ਮਾਇਆ-ਭੈਣ ਜਾਣਦੇ ਹੇਂ ਇਹ ਲੱਡਾ, ਮਲਮਲ, ਨੈਣਸੁਖ ਅਤੇ ਛੀਟਾਂ ਆਦਕ ਕਿਸ ਚੀਜ਼ ਦੀਆਂ ਬਣਦੀਆਂ ਹਨ?