ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੫ )

ਵੜੇਵੇਂ ਮਹੀਆਂ ਗਊਆਂ ਨੂੰ ਪਾਈਦੇ ਹਨ। ਰੂੰ ਦੇ ਕੱਪੜੇ ਬਣਦੇ ਹਨ ਜੇਹੜੇ ਅਮੀਰਾਂ ਗਰੀਬ ਦੇ ਪਹਿਨਣ ਦੇ ਕੰਮ ਆਉਂਦੇ ਹਨ। ਸਾਡੇ ਦੇਸ ਵਿੱਚ ਜੁਲਾਹੇ ਕੱਪੜੇ ਉਣਦੇ ਹਨ। ਪਰ ਸਾਰੇ ਦਿਨ ਵਿੱਚ ਦਸ ਪੰਦਰਾਂ ਗਜ ਥੋਂ ਵਧੀਕ ਨਹੀਂ ਉਣ ਸਕਦੇ, ਅਤੇ ਕੱਪੜਾ ਭੀ ਮੋਟਾ ਹੁੰਦਾ ਹੈ। ਵਲੈਤ ਵਿੱਚ ਇਹਦੀਆਂ ਕਲਾਂ ਹਨ, ਜਿਨ੍ਹਾਂ ਵਿੱਚ ਵੱਡੀ ਛੇਤੀ ਨਾਲ ਕੱਪੜਾ ਤਿਆਰ ਹੁੰਦਾ ਹੈ। ਵਿਚੇ ਰੂੰ ਪਿੰਞੀਂ ਜਾਂਦੀ ਹੈ, ਵਿੱਚੇ ਸੂਤਰ ਕੱਤਿਆ ਜਾਂਦਾ ਹੈ, ਵਿੱਚੇ ਕੱਪੜਾ ਉਣਿਆ ਜਾਂਦਾ ਹੈ॥
ਹੁਣ ਸਾਡੇ ਦੇਸ ਵਿੱਚ ਭੀ ਕੁਝ ਕੁਝ ਕੰਮ ਕਲਾਂ ਨਾਲ ਹੋਣ ਲੱਗ ਪਿਆ ਹੈ। ਦਿੱਲੀ, ਕਲਕੱਤੇ, ਬੰਬਈ ਆਦਿਕ ਵੱਡਿਆਂ ਵੱਡਿਆਂ ਨਗਰਾਂ ਵਿੱਚ ਕਲਾਂ ਨਾਲ ਕੱਪੜਾ ਉਣਿਆਂ ਜਾਂਦਾ ਹੈ। ਲਾਹੌਰ ਵਿੱਚ ਸੂਤਰ ਕੱਤਣ ਦੀਆਂ ਕਲਾਂ ਹਨ॥
ਰੂੰ ਬੜੀ ਸੁਖਦਾਇਕ ਵਸਤੁ ਹੈ। ਇੱਸੇ ਨਾਲ ਮਨੁੱਖ ਦੀ ਦੇਹ ਕੱਜੀ ਜਾਂਦੀ ਹੈ। ਇਹੋ ਸਰਦੀ ਗਰਮੀ ਤੋਂ ਬਚਾਂਦੀ ਹੈ। ਲੇਫ਼, ਤੁਲਾਈਆਂ ਸਰ੍ਹਾਣੇ ਆਦਿਕ ਇੱਸੇ ਦੇ ਬਣਦੇ ਹਨ, ਤੰਬੂ ਕਨਾਤਾਂ ਇੱਸੇ ਦੀਆਂ ਤਿਆਰ ਹੁੰਦੀਆਂ