ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੬ )



ਹਨ। ਡੋਰੀਆਂ ਅਤੇ ਲੱਜਾਂ ਬੀ ਇਹਦੀਆਂ ਵੱਟਦੇ ਹਨ। ਨਿਵਾਰਾਂ ਦੇ ਪਲੰਘ ਉਣੇ ਜਾਂਦੇ ਹਨ। ਰੂੰ ਹੋਰ ਕਈ ਕੰਮ ਆਉਂਦੀ ਹੈ॥

(੩੦) ਕੱਪੜੇ ਲੀੜੇ॥

ਹੋਇ ਰਾਣੀ ਭਾਵੇਂ ਹੋਇ ਰਾਜਾ।
ਬਸਤ੍ਰਾਂ ਬਿਨ ਕੋਈ ਨਾ ਸੋਂਹਦਾ ਹੈ॥
ਰੁੱਤ ਪਲਦੇ ਸਿਆਲ ਉਨ੍ਹਾਲੇ ਦੀ।
ਬਸਤ੍ਰਾਂ ਸੰਗ ਦੁਖ ਨ ਪੋਂਹਦਾ ਹੈ ॥੧॥
ਤਾਉ ਨਾਲ ਨ ਤਨ ਨੂੰ ਦੇਣ ਤਪਣ।
ਠੰਡ ਪਾਲੇ ਥੋਂ ਭੀ ਬਚਾਂਦੇ ਹਨ॥
ਹੈ ਲੋੜ ਸਦਾ ਹੀ ਕੱਪੜੇ ਦੀ।
ਨਰ ਨਾਰੀ ਕੱਪੜੇ ਪਾਂਦੇ ਹਨ ॥੨॥
ਹੋਇ ਖੋਦਰ ਭਾਵੇਂ ਹੋਇ ਲੱਠਾ॥
ਤਨ ਉੱਤੇ ਕੱਪੜਾ ਨਿਤ ਹੋਵੇ॥
ਜੋ ਕੰਨਿਆਂ ਫਿਰਦੀ ਹੈ ਨੰਗੀ।
ਉਹ ਕਮਲੀ ਮੂਰਖ ਬਣ ਰੋਵੇ ॥੩॥
ਕੱਪੜਾ ਹੀ ਤਨ ਦਾ ਰਾਖਾ ਹੈ।
ਕੱਪੜੇ ਥੋਂ ਹੱਛੇ ਨਹੀਂ ਗਹਿਣੇ॥
ਕੱਤ ਸੂਤ ਉਣਾਇਆ ਹੈ ਕੱਪੜਾ।
ਮੈਂ ਸੋਂਹਦੀ ਹਾਂ ਇਸਦੇ ਪਹਿਨੇ ॥੪॥