ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੭ )

ਵਾਹ ਕੇਹਾ ਕੂਲਾ ਪੱਕਾ ਹੈ।
ਅਰੁ ਕੇਹਾ ਹੀ ਫਬਦਾ ਵਾਹ ਵਾ॥
ਮੈਂ ਮਿਣਕੇ ਆਪੇ ਸੀਤਾ ਹੈ।
ਸਭ ਕਹਿੰਦੇ ਇਸ ਢੱਬਦਾਂ ਵਾਹਵਾ ॥੫॥
ਪਾਟੇ ਨੂੰ ਟਾਕੀ ਲਾਉਂਦੇ ਹਾਂ।
ਮੈਂ ਵੇਹਲੀ ਮੂਲ ਨਾਂ ਬਹਿੰਦੀ ਹਾਂ॥
ਕੱਪੜੇ ਜੋ ਆਪੇ ਸੀਉਂਦੀ ਹੇ।
ਮੈਂ ਸੁਘੜ ਉਸਨੂੰ ਕਹਿੰਦੀਹਾਂ॥੬॥
ਮੈਂ ਰੰਗ ਦੁਪੱਟਾ ਲੈਂਦੀ ਹਾਂ।
ਕੋਈ ਢੰਗ ਸੁਆਰਥ ਜਦ ਆਵੇ॥
ਰੁੱਤ ਸਮਾਂ ਸੋਚ ਕੇ ਕਰਦੀ ਹਾਂ।
ਜੋ ਸਭਨਾਂ ਦੇ ਮਨ ਨੂੰ ਭਾਵੇ ॥੭॥

(੩੧) ਸਫ਼ਾਈ॥

ਬਾਲਾਂ ਨੂੰ ਸਫ਼ਾ ਰਹਿਣਾ ਚਾਹੀਦਾ ਹੈ। ਮੈਲੇ ਆਦਮੀਆਂ ਨੂੰ ਸਭ ਲੋਕ ਬੁਰਾ ਜਾਣਦੇ ਹਨ। ਜੇਹੜੀ ਕੁੜੀ ਸਫ਼ਾਈ ਨਹੀਂ ਰੱਖਦੀ, ਸਾਰੀਆਂ ਉਹਨੂੰ ਕਹਿੰਦੀਆਂ ਹਨ, ਕਿ ਭੈੜੀ ਕਿਹੀ ਭਿਣਕੀ ਹੋਈ ਹੈ। ਜਾਹ ਸਾਡੇ ਪਾਸ ਨਾ ਖਲੋ। ਪਰ ਜੇਹੜੀ ਕੁੜੀ ਸਫ਼ਾ ਰਹਿੰਦੀ ਹੈ, ਸਭ ਉਸਨੂੰ ਪਿਆਰ ਕਰਦੇ ਹਨ, ਅਤੇ ਆਦਰ ਭਾ ਨਾਲ ਕੋਲ ਬਹਾਲਦੇ ਹਨ॥