ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੯ )

ਜਾਵਾਂ ਇਸ ਭਾਉਂਣੀ ਨਾਲ ਉਹ ਆਪਣੇ ਸਾਕਾਂ ਥੋਂ ਅੱਡ ਹੋਕੇ ਇਕ ਛੱਪੜ ਦੇ ਕੰਢੇ ਡੇਰਾ ਪਾਕੇ ਜਾ ਬੈਠਾ। ਉੱਥੋਂ ਆਪਣੇ ਖੰਭਾਂ ਨੂੰ ਵਾਰ ਵਾਰ ਧੋਣ ਨਾਲ ਉਹ ਵਿਚਾਰਾ ਖਪ ਮੋਇਆ। ਮਹੀਨਾ ਦਿਨ ਧੋਂਦਾ ਰਿਹਾ। ਪਰ ਜੇਹਾ ਕਾਲਾ ਸੀ ਤੇਹਾ ਹੀ ਰਿਹਾ, ਅਰ ਮਨ ਭਾਉਂਦਾ ਅਹਾਰ ਨਾ ਮਿਲਨੇ ਦੇ ਕਾਰਣ ਅਜਿਹਾ ਲਿੱਸਾ ਮਾੜਾ ਹੋ ਗਿਆ, ਜੋ ਆਪਣੀ ਜਿੰਦ ਤੋਂ ਬੀ ਹੱਥ ਧੋ ਬੈਠਾ॥
ਲਾਭ-ਅਸੀਂ ਆਪਣੇ ਜਨਮ ਦੇ ਸੁਭਾਉ ਨੂੰ ਕਦੀ ਨਹੀਂ ਵਟਾ ਸੱਕਦੇ। ਜਿਹਾ ਸਾਨੂੰ ਰੱਬ ਨੇ ਰੱਖਿਆ ਹੈ। ਤਿਹਾ ਹੀ ਸੰਤੋਖ ਨਾਲ ਰਾਜ਼ੀ ਰਹਿਣਾ ਲੋੜੀਦਾ ਹੈ॥

ਕਾਲੇ ਮੂਲ ਨ ਹੁੰਦੇ ਬੱਗੇ।
ਭਾਂਵੇਂ ਸੌ ਮਣ ਸਾਬਣ ਲੱਗੇ॥

(੩੩) ਬਜ਼ਾਰੀ ਬਰਫ਼ ਅਤੇ ਗੜੇ॥

ਬੀਬੀਓ! ਤੁਸਾਂ ਕਦੀ ਮਲਾਈ ਦੀ ਬਰਫ਼ ਖਾਧੀ ਹੈ? ਸ਼ਹਿਰਾਂ ਵਿੱਚ ਬਹੁਤ ਵਿਕਦੀ ਹੈ। ਵੇਚਣ ਵਾਲੇ ਹੋਕੇ ਦਿੰਦੇ ਫਿਰਦੇ ਹਨ “ਮਲਾਈ ਦੀ ਬਰਫ਼”। ਇਹ ਕਿਹੀ ਠੰਡੀ ਹੁੰਦੀ ਹੈ, ਜ਼ਰਾ ਰੱਖ ਛੱਡੋ, ਤਾਂ ਪੰਘਰ ਕੇ ਦੁੱਧ ਹੀ ਬਣ ਜਾਏਗਾ। ਇਹ ਦੁੱਧ ਨੂੰ ਹੀ ਜਮਾ ਕੇ ਬਣਾਈ ਹੈਨੇ।