ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੧ )

ਜਿਹਾ ਕੀ ਜੰਮਿਆ ਹੋਇਆ ਹੈ? ਕਿਹਾ ਸੁੰਦਰ ਹੈ! ਸਿੱਧੀਆਂ ਸਿੱਧੀਆਂ ਪਾਲਾਂ ਵਿੱਚ ਇਹ ਕਿਹਾ ਮਨੋਹਰ ਦਿੱਸਦਾ ਹੈ॥
ਭੈਣ ਇਹ ਘਾਹ ਨਹੀਂ ਇਹ ਕਣਕ ਦੀ ਪੈਲੀ, ਜਿਸ ਦੀਆਂ ਰੋਜ ਰੋਟੀਆਂ ਪਕਾ ਕੇ ਖਾਈਦੀਆਂ ਹਨ॥
ਪਹਿਲਾਂ ਪੈਲੀ ਨੂੰ ਕਈ ਵਾਰ ਵਾਂਹਦੇ ਹਨ। ਕੱਤੇਂ ਚੜ੍ਹਦਿਆਂ ਕਣਕ ਬੀਜਦੇ ਹਨ। ਪਹਿਲਾਂ ਇਹ ਘਾਹ ਵਰਗੀ ਜੰਮਦੀ ਹੈ। ਫੇਰ ਹੌਲੀ ਹੌਲੀ ਸਾਰਾ ਸਿਆਲ ਵਧਦੀ ਰਹਿੰਦੀ ਹੈ। ਫੱਗਣ ਦੀ ਰੁੱਤ ਆਉਂਦੇ ਹੀ ਇਹਦੇ ਸਿੱਟੇ ਨਿਕਲਦੇ ਹਨ, ਜਿਨ੍ਹਾਂ ਤੇ ਨਿੱਕੇ ਨਿੱਕੇ ਕਿਸਾਰ ਹੁੰਦੇ ਹਨ। ਦਾਣੇ ਬਲੂਆਂ ਵਿੱਚ ਕੱਜੇ ਹੁੰਦੇ ਹਨ। ਬੂਟਾ ਕੋਈ ਗਜ਼ ਸਵਾ ਗਜ਼ ਉੱਚਾ ਹੁੰਦਾ ਹੈ। ਚੜ੍ਹੇ ਵਿਸਾਖ ਸਿੱਟੇ ਪੱਕ ਜਾਂਦੇ ਹਨ ਤਾਂ ਸਾਰੀ ਪੈਲੀ ਦਾ ਰੰਗ ਪੀਲਾਂ ਪੈ ਜਾਂਦਾ ਹੈ। ਕਿਰਸਾਣ ਇਹ ਨੂੰ ਵੱਢ ਕੇ ਨਿੱਕੇ ਨਿੱਕੇ ਪੂਲੇ ਬੰਨ੍ਹਦੇ ਹਨ। ਧੁੱਪ ਵਿਚ ਸੁਕਾਂਦੇ ਹਨ॥
ਫੇਰ ਖਲਵਾੜਿਆਂ ਵਿੱਚ ਢੇਰ ਲਾ ਕੇ ਫਲ੍ਹਿਆਂ ਅਤੇ ਬਲਦਾਂ ਨਾਲ ਗਾਹ ਲੈਂਦੇ ਹਨ। ਤ੍ਰੰਗਲੀਆਂ ਨਾਲ ਉਡਾਕੇ ਤੂੜੀ ਵੱਖ, ਦਾਣੇ ਵੱਖ ਕਰ ਲੈਂਦੇ ਹਨ॥
ਕਣਕ ਸਾਰਿਆਂ ਅਨਾਜਾਂ ਥੋਂ ਉੱਤਮ ਹੈ। ਇਹਦੀਆਂ ਬਹੁਤ ਵਸਤਾਂ ਬਣਦੀਆਂ ਹਨ। ਇਹਦੇ ਆਟੇ ਦੀਆਂ ਰੋਟੀਆਂ ਪਕਾਈਆਂ ਜਾਂਦੀਆਂ ਹਨ। ਮੈਦੇ ਦੀਆਂ ਅਨੇਕ ਤਰ੍ਹਾਂ ਦੀਆਂ ਮਿਠਿਆਈਆਂ