ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੪ )

ਕਰ ਸਕਦੀ ਹੈ। ਕਦੇ ਇਹ ਨਾ ਕਹੋ, ਕਿ ਫਲਾਣਾਂ ਕੰਮ ਮੈਥੋਂ ਨਹੀਂ ਹੁੰਦਾ॥

ਦੌਹਰਾ॥

ਕੰਮ ਆਪਣੀ ਮਾਉਂ ਦਾ ਛੋਟਾ ਮੋਟਾ ਜੋਇ।
ਕੁੜੀਓ ਆਪੇ ਜੇ ਕਰੋ ਮਾਂਉਂ ਨ ਔਖੀ ਹੋਇ॥

(੩੭) ਕੀੜੀ ਅਤੇ ਮੱਕੜੀ ਦੀ ਕਹਾਣੀ॥

ਸਿਆਲ ਮਾਹ ਵਿੱਚ ਜਦ ਸੀਤ ਪੈਂਦੀ ਹੈ, ਝੜੀਆਂ ਲਗਦੀਆਂ, ਝੱਖੜ ਵਗਦੇ, ਕੱਕਰ ਜੰਮਦੇ, ਠੰਡੀ ਵਾਉ ਵਗਦੀ, ਅਤੇ ਹੱਥ ਪੈਰ ਸੁੰਨ ਹੁੰਦੇ ਜਾਂਦੇ ਹਨ, ਤਾਂ ਅਜੇਹੇ ਪਾਲੇ ਦੇ ਦਿਨ ਇੱਕ ਕੀੜੀ, ਜਿਸ ਨੇ ਉਨ੍ਹਾਲ ਵਿੱਚ ਕੁਝ ਕਣਕ ਆਦਿਕ ਅਨਾਜ ਸਾਂਭਿਆ ਹੋਇਆ ਸੀ, ਬਾਹਰ ਕੱਢ ਕੱਢ ਸਕਾਉਣ ਲਈ ਇੱਕਲਵੰਜੇ ਪਈ ਰਖਦੀ ਸੀ। ਇੱਕ ਭੁੱਖੀ ਮੱਕੜੀ ਨੇ ਇਸ ਦੇ ਅੱਗੇ ਵੱਡੀ ਅਧੀਨਤਾ ਨਾਲ ਏਨਤੀ ਕੀਤੀ। ਭੈਣ ਜੀ! ਮੈਨੂੰ ਬੀ ਆਪਣੀ ਜਿੰਦ ਬਚਾਉਂਣ ਵਾਸਤੇ ਕੋਈ ਦਾਣਾਂ ਦੇਵੋ॥
ਕੀੜੀ ਨੇ ਆਖਿਆ ਹੈ ਤਾਂ ਵੱਡੀ ਉੱਡਣ ਵਾਲੀ ਅਤੇ ਸਮਰੱਥ ਜਾਪਦੀ ਹੈ, ਉਨ੍ਹਾਲ ਅਤੇ ਫ਼ਸਲ ਦੇ ਦਿਨਾਂ ਵਿੱਚ ਤੂੰ ਕੀ ਕਰਦੀ ਸੀ ਅਤੇ ਕੇਹੜੇ ਕੰਮਾਂ ਵਿੱਚ