ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੫ )

ਰੁੱਝੀ ਰਹਿੰਦੀ ਸੀ, ਜੋ ਤੋਂ ਕੁਝ ਨ ਜੋੜਿਆ॥
ਮੱਕੜੀ ਬੋਲੀ, ਮੈਂ ਕੋਈ ਆਲਸਨ ਅਤੇ ਢਿੱਲੀ ਤਾਂ ਨਹੀਂ ਰਹੀ, ਮੈਂ ਤਾਂ ਸਾਰਾ ਉਨ੍ਹਾਲ ਗਾਉਂਣ ਗਾਉਂਦਿਆਂ, ਖੁਸ਼ੀਆਂ ਮਨਾਉਂਦਿਆਂ, ਰੰਗਾਂ ਵਿੱਚ ਬਿਤਾਇਆ ਸੀ( ੫੫)
ਕੀੜੀ ਨੇ ਹੱਸ ਕੇ ਆਪਣੀ ਦਾਣਿਆਂ ਦੀ ਕੋਠੀ ਤਾਂ ਬੰਦ ਕਰ ਲਈ, ਅਤੇ ਉੱਤਰ ਦਿੱਤੋਸੁ, ਭੈਣ ਜਦ ਤੂੰ ਸਾਚਾ ਉਨ੍ਹਾਲ ਗਾਉਂਣ ਗਾਉਂਦਿਆਂ ਚਾਵਾਂ ਮਲ੍ਹਾਵਾਂ ਵਿੱਚ ਕੱਟਿਆ ਹੈ, ਅਤੇ ਇਕੱਠਾ ਕੁਝ ਨਹੀਂ ਕੀਤਾ, ਤਾਂ ਹੁਣ ਸਾਰਾ ਸਿਆਲ ਭੁੱਖੀ ਰਹਿਕੇ ਨੱਚਦੀ ਰਹੁ॥

(੩੮) ਬਰਫ਼ ॥੧॥

ਹਾੜ ਦੀ ਰੁੱਤੇ ਜਦੋਂ ਬੜੀ ਗਰਮੀ ਲਗਦੀ ਹੈ, ਸਾਹਬ ਲੋਕ ਅਤੇ ਹੋਰ ਹੁੱਦੇ ਵਾਲੇ ਠੰਡਿਆਂ ਪਹਾੜਾਂ ਉੱਤੇ ਚਲੇ ਜਾਂਦੇ ਹਨ। ਉਨ੍ਹੀਂ ਦਿਨੀਂ ਬੀ ਉੱਥੇ ਲੋਕ ਅੰਦਰੀਂ ਰਜ਼ਾਈਆਂ ਕਰਕੇ ਸੌਂਦੇ ਅਤੇ ਗਰਮ ਕੱਪੜੇ ਪਾਂਦੇ ਹਨ। ਭਲਾ ਦੱਸੋ ਖਾਂ ਜਦੋਂ ਗਰਮੀ ਦੀ ਬਹਾਰ ਏਡੀ ਠੰਡ ਹੋਈ, ਤਾਂ ਸਿਆਲ ਦੀ ਬਹਾਰੇ ਕੀ ਹਾਲ ਹੋਵੇਗਾ॥
ਸਿਆਲ ਦੀ ਬਹਾਰੇ ਜਦ ਮੀਂਹ ਵਸਦਾ ਹੈ ਤਾਂ ਪਹਾੜਾਂ ਵਿਚ ਮਦਾਨਾਂ ਵਾਰ ਕਣੀਆਂ ਨਹੀਂ ਪੈਂਦੀਆਂ ਸਗੋਂ ਬੱਦਲ ਹੀ ਜੰਮ ਜੰਮ ਕੇ ਪਿੰਞੀ ਹੋਈ ਰੂੰ ਦਿਆਂ