ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬ )

ਗੋਹੜਿਆਂ ਵਾਕਣ ਢਹਿੰਦੇ ਹਨ ਜਾਣੀਦਾ ਅਸਮਾਨ ਵਿੱਚ ਕੋਈ ਪੇਂਞਾ ਬਹਿਕੇ ਰੂੰ ਪਿੰਞ ਪਿੰਞ ਕੇ ਸੁੱਟੀ ਜਾਂਦਾ ਹੈ। ਇਹ ਰੂੰ ਬਰਫ਼ ਹੁੰਦੀ ਹੈ, ਅਤੇ ਇਹਦੇ ਢੇਰਾਂ ਦੇ ਢੇਰ ਲੱਗ ਕੇ ਪਹਾੜਾਂ ਦੀਆਂ ਟੀਸੀਆਂ ਉੱਤੇ ਇਕੱਠੇ ਹੁੰਦੇ ਜਾਂਦੇ ਹਨ। ਇਸੇ ਨਾਲ ਪਹਾੜ ਦੂਰੋਂ ਚਿੱਟੇ ਦਿਸਦੇ ਹਨ॥
ਜਦ ਗਰਮੀ ਦੀ ਰੁੱਤ ਆਉਂਦੀ ਹੈ। ਤਾਂ ਇਹ ਬਰਫ਼ ਪੰਘਰ ਘਰ ਕੇ ਹਿਠਾਂ ਵੱਲ ਢਲਦੀ ਹੈ। ਅਤੇ ਪਾਣੀ ਬਣ ਕੇ ਦਰਿਆਵਾਂ ਵਿੱਚ ਜਾ ਪੈਂਦੀ ਹੈ। ਇੱਸੇ ਕਰਕੇ ਜੇਠ ਹਾੜ ਵਿੱਚ ਦਰਿਆ ਚੜ੍ਹ ਜਾਂਦੇ ਹਨ। ਭਾਵੇਂ ਮੀਂਹ ਕੋਈ ਨਹੀਂ ਵੱਸਦਾ॥

(੩੯) ਖੇਡਣਾ॥

ਭਾਵੇਂ ਪੜ੍ਹਣ ਲਿਖਣ ਵਿੱਚ ਉੱਦਮ ਕਰਣਾ ਚਾਹੀਦਾ ਹੈ, ਪਰ ਸਾਰਾ ਦਿਨ ਪੜ੍ਹਦੇ ਰਹਿਣਾ ਬੀ ਹੱਛਾ ਨਹੀਂ। ਕਿਸੇ ਨ ਕਿਸੇ ਵੇਲੇ ਖੇਡਣਾ ਬੀ ਜ਼ਰੂਰ ਚਾਹੀਦਾ ਹੈ। ਖੇਡਣ ਨਾਲ ਜੀ ਰਾਜ਼ੀ ਹੁੰਦਾ ਹੈ। ਹੱਥ ਪੈਰ ਖੁਲ੍ਹਦੇ ਹਨ। ਸਰੀਰ ਤਕੜਾ ਹੁੰਦਾ ਹੈ। ਮੂੰਹ ਉੱਤੇ ਲਾਲੀ ਆਉਂਦੀ ਹੈ। ਉੱਛਲਣਾ, ਕੁੱਦਣਾ, ਦੌੜਨਾ, ਖੇਹਨੂੰ ਖੇਡਣਾਂ, ਥਾਲ ਪਾਉਂਣੇ, ਕਿਲਕੜੀ ਪਾਉਣੀ, ਗੀਹਟੇ ਖੇਡਣੇ, ਲੁਕਣ ਮੀਟੀ, ਕੱਛੂ ਦੀ ਘੜੰਮ ਟੁੱਭੀ, ਭੋਂ ਕਾਠ ਅਤੇ ਟੋਕਾ ਇੱਸੇ ਤਰ੍ਹਾਂ ਦੀਆਂ ਖੇਡਾਂ ਸਾਰੀਆਂ ਚੰਗੀਆਂ ਹਨ॥