ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੭ )

ਪਰ ਚੇੱਤੇ ਰੱਖੋ ਕਿ ਗੰਦੀ ਥਾਂ ਤੇ ਕਦੇ ਨਾਂ ਖੇਡੋ! ਰੂੜੀਆਂ ਕੋਲ ਜਾਂ ਅਜੇਹੀ ਥਾਂ ਖੇਡਣ ਨਾਲ, ਜਿੱਥੇ ਬੋ ਆਉਂਦੀ ਹੋਵੇ, ਬਿਮਾਰ ਪੈ ਜਾਈਦਾ ਹੈ। ਖੇਡਦਿਆਂ ਹੱਸਣਾ ਬੋਲਣਾਂ ਬੁਰਾ ਨਹੀਂ। ਪਰ ਬਹੁਤ ਖਰੂਦ ਪਾ ਕੇ ਇਕ ਦੂਜੇ ਨੂੰ ਮਾਰਨਾ ਜਾਂ ਧੱਕੇ ਦੇਣੇ ਜਾਂ ਲੜਣ ਲੱਗ ਪੈਣਾ ਨਹੀਂ ਚਾਹੀਦਾ। ਜੇ ਖੇੱਡਨ ਵਿੱਚ ਡਿੱਗ ਢੈ ਪਓ ਤਾਂ ਰੋ ਰੋ ਕੇ ਚੀਕ ਚਿਹਾੜਾ ਨ ਪਾਓ। ਸਗੋਂ ਉੱਠਕੇ ਫੇਰ ਖੱਡਣ ਲੱਗ ਪਓ॥
ਰੋਟੀ ਖਾਂਦਿਆਂ ਸਾਰ ਹੀ ਨਾਂ ਖੇਡਨ ਲੱਗ ਜਾਓ, ਕਉਂ ਜੋ ਐਉਂ ਰੋਟੀ ਨਹੀਂ ਪਚਦੀ ਹਰ ਵੇਲੇ ਖੇਡ ਦੇ ਧਿਆਨ ਵਿੱਚ ਹੀ ਨਾਂ ਰਹੋ॥

ਦੋਹਰਾ॥

ਖੇਲਣ ਦਾ ਤੇ ਕੰਮ ਦਾ ਚੰਗਾ ਜਾਣੋ ਮੇਲ।
ਕੰਮਾਂ ਵੇਲੇ ਕੰਮ ਕਰ ਖੇਲਣ ਵੇਲੇ ਖੇਲ॥

( ੪੦ ) ਖੇਡ॥

ਰਲ ਮਿਲ ਭਂਣੋਂ ਖੇਡੋ ਖੇਡ।
ਬਣੋ ਨ ਕੋਈ ਰੋਣੀ ਭੇਡ॥
ਗਾਉਂਣ ਗਾਓ, ਪ੍ਰੀਤ ਵਧਾਓ।
ਮਾਰੋ ਛਾਲ, ਗੁੰਦੋ ਵਾਲ ॥੧॥