ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੯ )

ਲੰਮੀਆਂ ਲੰਮੀਆਂ ਜੜ੍ਹਾਂ ਕਿਹੀਆਂ ਲਮਕਦੀਆਂ ਹਨ?
ਇਹਨੂੰ ਬੋਹੜ ਦੀ ਦਾਹੜੀ ਆਖਦੇ ਹਨ। ਅਸਲ ਵਿੱਚ ਇਹ ਬੀ ਜੜ੍ਹਾਂ ਹੀ ਹਨ। ਇਹ ਬ੍ਰਿਛ ਜਾਂ ਵੱਡੀ ਅਵਸਥਾ ਦਾ ਹੋ ਜਾਂਦਾ ਹੈ ਇਹਦਿਆਂ ਵੱਡਿਆਂ ਵੱਡਿਆਂ ਟਾਹਣਾਂ ਵਿੱਚੋਂ ਇਹ ਜੜ੍ਹਾਂ ਫੁੱਟ ਨਿਕਲਦੀਆਂ ਹੈਨ, ਅਤੇ ਵਧਦੀਆਂ ਵਧਦੀਆਂ ਧਰਤੀ ਤੀਕ ਪਹੁੰਚ ਜਾਂਦੀਆਂ ਹਨ। ਜਾਂ ਧਰਤੀ ਵਿੱਚੋਂ ਖੁਰਾਕ ਲੈਣ ਲਗਦੀਆਂ ਹਨ ਤਾਂ ਮੋਟੀਆਂ ਹੋ ਹੋ ਕੇ ਬ੍ਰਿਛ ਦੇ ਮੁੰਢ ਵਰਗੀਆਂ ਹੋ ਜਾਂਦੀਆਂ ਹਨ। ਇਹ ਦਾ ਫਲ ਬੀ ਖਾਣ ਦੇ ਕੰਮ ਨਹੀਂ ਆਉਂਦਾ। ਲਕੜੀ ਬੀ ਨਿਕੰਮੀ ਹੀ ਹੁੰਦੀ ਹੈ। ਤਾਂ ਇਸ ਬ੍ਰਿਛ ਦੇ ਲਾਣ ਦੇ ਕੀ ਗੁਣ ਹਨ?
ਇਹ ਦੀ ਛਾਂ ਵੱਡੀ ਸੰਘਣੀ ਅਤੇ ਠੰਢੀ ਹੁੰਦੀ ਹੈ। ਅਨੇਕ ਪੰਛੀ ਅਤੇ ਮਨੁੱਖ ਇਸਦੇ ਤੱਲੇ ਸੁਖ ਪਾਂਦੇ ਹਨ। ਫਲਾਂ ਨੂੰ ਪੰਛੀ ਖਾਂਦੇ ਹਨ। ਇਹਦੀਆਂ ਟਾਹਣੀਆਂ ਵਿੱਚੋਂ ਲੇਸਲਾ ਜਿਹਾ ਦੁੱਧ ਨਿਕਲਦਾ ਹੈ ਜੋ ਦੁਆਈਆਂ ਦੇ ਕੰਮ ਆਉਂਦਾ ਹੈ॥

(੪੨) ਜੱਟ ਅਤੇ ਸੱਪ ਦੀ ਕਹਾਣੀ॥

ਇੱਕ ਵਾਰੀ ਕੋਈ ਜੱਟ ਸਆਲੇ ਵੱਡੇ ਪਾਲੇ ਦੇ ਦਿਹਾੜੇ ਆਪਣੇ ਘਰ ਵੱਲ ਤੁਰਿਆ ਜਾਂਦਾ ਸੀ, ਜੋ ਸੜਕ ਦੇ ਕੰਢੇ ਉੱਤ ਇਕ ਠੰਢ ਦਾ ਮਾਰਿਆ ਸੁੰਨ ਹੋਇਆ ਸੱਪ