ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੦ )

ਉਸ ਨੂੰ ਲੱਭਾ॥
ਜੱਟ ਦੇ ਮਨ ਵਿਚ ਤਰਸ ਆਇਆ, ਦਯਾ ਕਰਕੇ ਉਸ ਕੀੜੇ ਨੂੰ ਦੋਹੀਂ ਹੱਥੀ ਚੁੱਕ ਲਿਆ, ਅਤੇ ਗਲ ਨਾਲ ਲਾਕੇ ਘਰ ਲੈ ਆਂਦਾ, ਅਰ ਓਹਨੂੰ ਅੱਗ ਸਕਾਉਂਣ ਲੱਗਾ। ਪਰ ਅੱਗ ਸੇਕ ਕੇ ਅਜੇ ਉਹਨੂੰ ਥੋਹੜੀ ਜੇਹੀ ਹੀ ਸੁਧ ਆਈ ਜੋ ਇਆਣੇ ਬਾਲਾਂ ਬੱਚਿਆਂ ਉੱਤੇ ਸ਼ੂਕਰਾਂ ਮਾਰਦਾ ਹੱਲਾ ਕਰਨ ਨੂੰ ਉੱਠ ਪਿਆ॥
ਇਹ ਵੇਖ ਕੇ ਉਸ ਜੱਟ ਨੇ, ਕਿ ਜਿਸ ਨੇ ਉਹਦੀ ਜਿੰਦ ਬਚਾਈ ਸੀ, ਗੰਡਾਸਾ ਫੜ ਲਿਆ ਅਰ ਪਲ ਵਿੱਚ ਉਹਨੂੰ ਵੱਢ ਸੁੱਟਿਆ ਅਰ ਬੋਲਿਆ, ਵਾਹ! ਸੱਚ ਮੁੱਚ ਦਯਾ ਕਸਾਇਣ ਹੋ ਢੁੱਕੀ?
ਸੱਪੈ ਦੁੱਧ ਪਿਆਈਐ ਅੰਦਰ ਵਿਸ ਨਿਕੋਰ)

( ੪੩ ) ਬਰਫ਼ ॥੨॥

ਜਿਨ੍ਹੀਂ ਦਿਨੀ ਬਰਫ਼ ਪੈਂਦੀ ਹੈ,ਪਹਾੜਾਂ ਵਿੱਚ ਲੋਕ ਕਿਸ ਤਰ੍ਹਾਂ ਰਹਿੰਦੇ ਹੋਣਗੇ? ਜਿੱਥੇ ਥੋਹੜੀ ਥੋਹੜੀ ਤੇ ਕਦੀ ਕਦਾਈਂ ਬਰਫ਼ ਪੈਂਦੀ ਹੈ ਉੱਥੇ ਤਾਂ ਲੋਕ ਭੌੜੀਆਂ ਨਾਲ ਬਰਫ਼ ਪਰੇ ਕਰ ਛੱਡਦੇ ਹਨ। ਕਈ ਪਹਾੜ ਬਹੁਤ ਉੱਚੇ ਹੁੰਦੇ ਹਨ, ਉਨ੍ਹਾਂ ਉੱਤੇ ਬਹੁਤ ਚਿਰ ਤੱਕ ਤੇ ਬਹੁਤ ਬਹੁਤੇ ਸਾਰੀ ਬਰਫ਼ ਪੈਂਦੀ ਹੈ। ਉੱਥੇ ਲੋਕੀ ਪਹਿਲਾਂ ਹੀ ਆਪਣੇ ਖਾਣ ਪੀਣ ਦਾ ਸਾਰਾ ਸਮਾਨ ਇਕੱਠਾ ਕਰ ਲੈਂਦੇ ਹਨ,