ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੧ )

ਅਤੇ ਆਪਣਿਆਂ ਮਾਲ ਡੰਗਰਾਂ ਸਮੇਤ ਬੂਹੇ ਬੰਦ ਕਰਕੇ ਕਈ ਮਹੀਨੇ ਅੰਦਰੀਂ ਵੜੇ ਰਹਿੰਦੇ ਹਨ। ਬਰਫ਼ ਪੰਘਰਿਆਂ ਬਾਹਰ ਨਿਕਲਦੇ ਹਨ॥

ਕਈ ਪਹਾੜ ਜੋ ਬਹੁਤ ਹੀ ਉੱਚੇ ਹੁੰਦੇ ਹਨ ਉਨ੍ਹਾਂ ਤੇ ਐਡੀ ਠੰਢ ਹੁੰਦੀ ਹੈ, ਜੋ ਬਹੁਤ ਉੱਚੀਆਂ ਟੀਸੀਆਂ ਤੇ ਬਰਫ਼ ਸਦਾ ਰਹਿੰਦੀ ਹੈ। ਤੇ ਉੱਥੇ ਕੋਈ ਆਦਮੀ ਰਹਿ ਨਹੀਂ ਸਕਦਾ, ਤੇ ਕਈ ਅਜਿਹੀਆਂ ਥਾਵਾਂ ਵੀ ਹਨ, ਜਿੱਥੇ ਅਜੇ ਤੀਕ ਕੋਈ ਜੀਤਰੂ ਨਹੀਂ ਪਹੁੰਚ ਸੱਕਿਆ॥

(੪੪) ਕੱਪੜੇ ਪਾਣਾ॥

ਜਿੱਕੁਰ ਪਿੰਡੇ ਨੂੰ ਸਾਫ਼ ਰੱਖਣਾ ਚਾਹੀਦਾ ਹੈ ਉੱਥੇ ਤਰ੍ਹਾਂ ਕੱਪੜੇ ਬੀ ਸਾਫ ਹੋਣੇ ਚਾਹੀਦੇ ਹਨ। ਸਿਆਣੇ ਮਰਦ ਅਤੇ ਤ੍ਰੀਮਤਾਂ ਤਾਂ ਆਪਣੇ ਕੱਪੜਿਆਂ ਦੀ ਸੋਝੀ ਰੱਖਦੀਆਂ ਹਨ। ਪਰ ਅਞਾਣੇ ਬਾਲਾਂ ਕੋਲੋਂ ਕੱਪੜੇਨਹੀਂ ਸਮ੍ਹਾਲੇ ਜਾਂਦੇ। ਹੁਣੇ ਪਾਓ ਅਤੇ ਦੋ ਘੜੀਆਂ ਪਿੱਛੋਂ ਮੈਲ ਚਿੱਕੜ ਜੇਹੇ ਵੇਖਲਓ। ਪਰ ਹੇ ਪੜ੍ਹਣ ਵਾਲੀਓ ਕੁੜੀਓ ਜੋ ਗੱਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਉੱਤੇ ਚੱਲੋ ਤਾਂ ਤੁਹਾਡੇ ਕੱਪੜੇ ਛੇਤੀ ਮੈਂ ਨਹੀਂ ਹੋਣਗੇ॥ ਦੇਖੋ, ਰਾਤ ਨੂੰ ਸੌਣ ਲੱਗਿਆਂ ਦਿਨ ਦੇ ਕੱਪੜੇ ਲਾਹਕੇ ਥਹੁ ਸਿਰ ਰੱਖ ਦਿਆ ਕਰੋ,ਅਤੇ ਰਾਤਦੇ ਕੱਪੜੇ ਪਾ ਲਿਆ ਕਰੋ॥