ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੪ )

ਮਾਇਆ- ਭੈਣ, ਏਹਦਾ ਬੂਟਾ ਕਿੰਨਾ ਉੱਚਾ ਹੁੰਦਾ ਹੈ?

ਕਰਤਾਰੋ--ਦੋਂ ਢਾਈ ਗਿੱਠਾਂ, ਲੈ ਛੋਲਿਆਂ ਦਾ ਸਾਗ ਖੋਹ ਲੈ ਚੱਲੀਏ। ਇਨ੍ਹਾਂ ਪ੍ਰੱਤਾਂ ਦਾ ਸਾਗ ਰਿੰਨ੍ਹਦੇ ਹਨ, ਅਤੇ ਇਹ ਦੇ ਵਿੱਚ ਇੱਕ ਤਰ੍ਹਾਂ ਦੀ ਖਟਿਆਈ ਹੁੰਦੀ ਹੈ, ਅਤੇ ਲੂਣ ਮਿਰਚ ਲਾ ਕੇ ਕੱਚਾ ਬੀ ਖਾਂਦੇ ਹਨ। ਬੱਡਾ ਸੁਆਦਲਾ ਹੁੰਦਾ ਹੈ, ਅਤੇ ਕਦੇ ਮੂੰਗੀ ਜਾਂ ਮਾਂਹ ਦੀ ਦਾਲ ਵਿੱਚ ਪਾਕੇ ਬੀ ਰਿੰਨਦੇ ਹਨ। ਇਹਦਾ ਸਾਗ ਜਿੰਨਾਂ ਤੋੜੀਏ ਓਨਾਂ ਹੀ ਇਹ ਬੂਟਾ ਵਧਦਾ ਹੈ। ਵੇਖ ਇਹਦੇ ਫੁੱਲ ਕਿਰੇ ਅਚਰਜ ਹਨ। ਇਉਂ ਸਹੀ ਹੁੰਦਾ ਹੈ, ਜਿਵੇਂ ਨਿੱਕੀਆਂ ਨਿੱਕੀਆਂ ਭੰਬੀਰੀਆਂ ਬੈਠੀਆਂ ਹਨ, ਅਤੇ ਪੱਤਰ ਬੀ ਖੰਭਾਂ ਵਰਗੇ ਹਨ। ਇਨ੍ਹਾਂ ਫੁੱਲਾਂ ਤੋਂ ਡੋਡੇ ਬਣ ਜਾਂਦੇ ਹਨ। ਇੱਕ ਇੱਕ ਡੋਡੇ ਵਿੱਚ ਦੋ ਦੋ ਤ੍ਰੈ ਤ੍ਰੈ ਦਾਣੇ ਹੁੰਦੇ ਹਨ। ਜਦ ਕੱਚੇ ਹੁੰਦੇ ਹਨ, ਇਨ੍ਹਾਂ ਨੂੰ ਰਿੰਨ੍ਹਦੇ ਹਨ। ਇਹ ਨੂੰ “ਛੋਲੀਆ” ਆਖਦੇ ਹਨ। ਇਹ ਬੂਟੇ ਨਿੱਕੀਆਂ ਕੁੜੀਆਂ ਬੜੀ ਰੀਝ ਨਾਲ ਚੂੰਡਦੀਆ ਫਿਰਦੀਆਂ ਹਨ, ਅਤੇ ਇਨ੍ਹਾਂ ਡੋਡਿਆਂ ਦੀਆਂ ਹੀ “ਹੋਲਾਂ” ਬਣਾਓਦੀਆਂ ਹਨ। ਉਸ ਵੇਲੇ ਇਨ੍ਹਾਂ ਦੇ ਹੱਥ ਮੁੰਹ ਕਾਲੇ ਵੇਖਕੇ ਬੜਾ ਹਾਸਾ ਆਉਂਦਾ ਹੈ॥