ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੫ )

ਹਰੇ ਬੂਟੇ ਘੋੜਿਆਂ ਅਤੇ ਗਉਆਂ ਦਾ ਬੀ ਮਨ ਭਾਉਂਦਾ ਖਾਜਾ ਹੈ॥

ਮਾਇਆ———— ਇਨ੍ਹਾਂ ਕੱਚਿਆਂ ਦਾਣਿਆਂ ਦੇ ਛੋਲ ਕਿਸ ਤਰ੍ਹਾਂ ਬਣ ਜਾਂਦੇ ਹਨ?

ਕਰਤਾਰੋ———— ਜਦ ਗਰਮੀ ਪੈਂਦੀ ਹੈ ਤਾਂ ਬੂਟਿਆਂ ਨਾਲ ਛੋਲੇ ਪੱਕ ਜਾਂਦੇ ਹਨ, ਅਤੇ ਆਪੋ ਆਪਣੇ ਬੀਆਂ ਵਰਗਾ ਰੰਗ ਕੱਢਦੇ ਹਨ। ਕੋਈ ਪੀਲਾ, ਜੋ ਈ ਊ ਦਾ,ਕੋਈ ਚਿੱਟਾ,ਕੋਈ ਕਾਲਾ। ਚਿੱਟਿਆਂ ਛੋਲਿਆਂ ਨੂੰ "ਕਾਬਲੀ” ਆਖਦ ਹਨ। ਪੱਕਿਆਂ ਬੂਟਿਆਂ ਨੂੰ ਵੱਢਕੇ ਮਿਧਾੜਦੇ ਹਨ। ਦਾਣੇ ਵੱਖ ਕਰ ਲੈਂਦੇ ਹਨ ਅਰ ਭੋਹ ਵੱਖ॥

ਮਾਇਆ———— ਭੈਣਾ, ਭੋਹ ਕਿਸ ਕੰਮ ਆਉਂਦਾ ਹੈ?

ਕਰਤਾਰੋ———— ਇਸ ਦਾ ਭੋਹ ਘੋੜੇ ਅਤੇ ਹੋਰ ਪਸ਼ੁ ਬੜੀ ਚਾਹ ਨਾਲ ਖਾਂਦੇ ਹਨ।

ਕਰਤਾਰੋ———— ਭੈਣ ਛੋਲੇ ਕਿਸ ਕਿਸ ਕੰਮ ਆਉਂਦੇ ਹਨ?

ਕਰਤਾਰੋ———— ਭੈਣ ਛੋਲਿਆਂ ਨੂੰ ਚੱਕੀ ਵਿੱਚ ਦਲਕੇ ਦਾਲ ਬਣਾਉਂਦੇ ਹਨ, ਅਤੇ ਛਿੱਲ ਨੂੰ ਸੂਹੜੀ ਆਖਦੇ ਹਨ,ਓਹ ਗਾਈਆਂ ਮਹੀਆਂ ਖਾਂਦੀਆਂ ਹਨ। ਘੋੜੇ ਜਵਾਂ ਦਾਣਾ ਅਜਿਹਾ ਰਾਜੀ ਹੋਕੇ