ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੭ )

ਐੱਨਾ ਕਹਿਕੇ ਉਸ ਬੁੱਢੇ ਨੇ ਪ੍ਰਣ ਛੱਡ ਦਿੱਤੇ। ਪੁੱਤ੍ਰਾਂ ਨੇ ਕੁਝ ਰੋਕ ਰੁਪਏ ਅਰ ਗਹਿਣੇ ਟਮਾਂ, ਜਾਂ ਧਨ ਦੀ ਦੇਗ ਦੀ ਗੱਲ ਸਮਝਕੇ ਹਲ, ਕਹੀਆਂ ਅਤੇ ਹੋਰ ਕਈ ਹਥਿਆਰ ਲਏ, ਅਤੇ ਉਸ ਖੇਤ ਨੂੰ ਉਂਗਲ ਉਂਗਲ ਚੱਪੇ ਚੱਪੇ ਪੁਰ ਲੱਕ ਲੱਕ ਤੌੜੀ ਪੱਟ ਸਿੱਟਿਆ ਪਰ ਹੱਥ ਕੁਝ ਨਾ ਆਇਆ, ਕਿਉਂ ਜੋ ਧਨ ਦਾ ਪੱਕਾ ਠਿਕਾਣਾ ਤਾਂ ਕੋਈ ਦੱਸਿਆ ਹੀ ਨਹੀਂ ਸੀ ਪਰ ਪੁੱਟਣ ਕਰਕੇ ਬੂਟਿਆਂ ਨੂੰ ਜੋ ਗੋਡੀ ਮਿਲ ਗਈ ਇਸ ਕਰਕੇ ਉਨ੍ਹਾਂ ਨੂੰ ਦੂਣਾ ਚੌਣਾ ਫਲ ਪਿਆ ਅਤੇ ਜੁਆਨ ਜਿਮੀਂਦਾਰਾਂ ਨੂੰ ਆਪਣੇ ਉੱਦਮ ਦੇ ਬਦਲੇ ਅੱਗੇ ਨਾਲੋਂ ਸੱਤ ਸਵਾਇਆਂ ਲਾਹਾ ਆਇਆ॥

ਉਨ੍ਹਾਂ ਦੇ ਬੁੱਢੇ ਪਿਉ ਨੇ ਜਦ ਇਹ ਗੱਲ ਆਖੀ ਸੀ, ਤਾਂ ਸੱਚ ਮੁੱਚ ਉਸਦਾ ਇਹੋ ਪਰੋਜਨ ਸੀ, ਕਿਉਂ ਜੋ ਹੱਥ ਹਲਾਏ ਬਿਨਾਂ ਹੱਥ ਕੁਝ ਨਹੀਂ ਆਉਂਦਾ। ਮਿਹਨਤ, ਮਜੂਰੀ ਸੱਚ ਮੁੱਚ ਆਪ ਹੀ ਧਨ ਦਾ ਖਜਾਨਾ ਹੈ॥

(੪੭) ਉੱਦਮ॥

ਕਈ ਲੋਕ ਸਮਝਦੇ ਹਨ ਕਿ ਬਹੁਤ ਸਾਰਾ ਧਨ ਪੱਲੇ ਹੋਵੇ ਅਤੇ ਕੰਮ ਕੋਈ ਕਰਨ ਨੂੰ ਨਾਂ ਹੋਵੇ ਤਾਂ ਅਸੀਂ ਸੁਖੀ ਹੋਈਏ। ਇਹ ਉਨ੍ਹਾਂ ਦੀ ਭੁੱਲ