ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੯ )

ਦੋਹਰਾ॥

ਉੱਦਮ ਥੋਂ ਵਿੱਦੜਾਂ ਮਿਲੇ ਉੱਦਮ ਥੋਂ ਧਨ ਢੇਰ।
ਉੱਦਮ ਕਦੇ ਨ ਛੱਡ ਤੂੰ ਆਲਸ ਥੋਂ ਮੂੰਹ ਫੇਰ॥

(੪੮) ਫੁੱਲ॥

ਭਾਂਤ ਭਾਂਤ ਦੇ ਫੁੱਲ ਖਿੜੇ ਹਨ,
ਦੇਖ ਦੇਖ ਖੁਸ਼ ਮਨ ਮੇਰਾ॥
ਰਚਨਾ ਦੇਖ ਇਨ੍ਹਾਂ ਦੀ ਭੈਣੇ,
ਗੁੰਜਣ ਭੌਰੇ ਘੇਰਾ ॥੧॥
ਕੋਮਲ ਅੰਗ ਸੁਗੰਧੀ ਵਾਲੇ,
ਭੋਲੇ ਭਾਲੇ ਸੁੰਦਰ ਫੁੱਲ॥
ਕਿੱਕੁਰ ਟਾਹਣਾਂ ਉੱਤੇ ਝੁੱਲਣ,
ਦੇਖੋ ਸਖੀਓ ਰਹੇ ਜੋ ਫੁੱਲ ॥੨॥
ਚੰਬਾ, ਮਰੂਆ ਅਤੇ ਮੋਤੀਆ,
ਨਾਲ ਗੁਲਾਬ ਮਹਿਕਿਆਂ ਬਾਗ
ਪੌਣ ਭੁੱਖਦੀ ਉੱਠ ਸਵੇਰੇ,
ਮੇਰੇ ਹਨ ਕਿਹੇ ਉੱਤਮ ਭਾਗ ॥੩॥
ਘਰ ਦੀ ਸੋਭਾ ਫੁੱਲ ਵਧਾਉਂਣ,
ਮਨ ਉਦਾਸ ਦਿੰਦੇ ਪਰਚਾ
ਦੇਖ ਇਨਾਂ ਦੀ ਸੋਹਣੀ ਸੂਰਤ,
ਸਖੀਏ ਈਸ਼੍ਵਰ ਦੇ ਗੁਣ ਗਾ ॥੩॥