ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੦ )

ਆਇ ਤਿਤਲੀਆਂ ਭਉਰੇ ਗੂੰਜਣ,
ਆਏ ਇੱਠਾ ਰਸ ਇਹ ਲੈਣ॥
ਫੁੱਲਾਂ ਜਿਹੇ ਦਿੱਸਦੇ ਸਾਰੇ,
ਕਹੇ ਮਨਾਂ ਨੂੰ ਭਾਉਂਣ ਭੈਣ ॥੫॥

(੪੯) ਦਰਿਆਵਾਂ ਦੇ ਪਾਣੀ ਦਾ ਚੜ੍ਹਨਾ ਅਤੇ ਲਹਿਣਾ॥

ਤੁਸਾਂ ਸਿਆਲ ਵਿੱਚ ਕਦੀ ਦਰਿਆ ਤੱਕਿਆ ਹੋਵੇਗਾ, ਕਿਹਾ ਨਿਰਮਲ ਜਲ ਹੁੰਦਾ ਹੈ। ਪਰ ਪਾਣੀ ਬਹੁਤ ਘੱਟ, ਅਤੇ ਥੋੜੀ ਥਾਂ ਵਿੱਚ ਵਗਦਾ ਹੈ, ਕਈ ਥਾਂ ਸੁੱਕ ਅਤੇ ਬਰੇਤਾ ਹੁੰਦਾ ਹੈ, ਕਈ ਲੋਕ ਬੇੜੀ ਵਿੱਚ ਚੜ੍ਹਕੇ ਜਾਂ ਪੁਲਾਂ ਤੋਂ ਪਾਰ ਨਹੀਂ ਹੁੰਦੇ, ਐਵੇਂ ਝਾਗ ਕੇ ਲੰਘ ਜਾਂਦੇ ਹਨ॥

ਬਰਸਾਤ ਦੀ ਰੁੱਤੇ ਜਾ ਕੇ ਦਰਿਆਂ ਨੂੰ ਵੇਖੋ ਪਾਣੀ ਮੈਲਾ ਤੇ ਮੋਟਾ ਹੁੰਦਾ ਹੈ। ਇਹਦਾ ਕੀ ਕਾਰਣ? ਉੱਤੇ ਕਿਧਰੇ ਮੀਂਹ ਪਿਆ ਹੈ, ਅਤੇ ਪਾਣੀ ਨਾਲ ਮਿੱਟੀ ਰੁੜ੍ਹ ਰੁੜ੍ਹਕੇ ਆਈ ਹੈ। ਕਈ ਵਾਰੀ ਐਡੇ ਮੀਂਹ ਵਸਦੇ ਹਨ, ਅਤੇ ਇੱਕੋ ਵਾਰੀ ਐਨਾਂ ਪਾਣੀ ਆਉਂਦਾ ਹੈ, ਜੋ ਦਰਿਆਵਾਂ ਵਿੱਚ ਪਾਣੀ ਨਹੀਂ ਮੇਉਂਦਾ, ਅਤੇ ਬਾਹਰ ਵਗ ਵਗ ਨਿਕਲਦਾ ਹੈ। ਇਸ ਨੂੰ ਹੜ ਆਖਦੇ ਹਨ।