ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਦੀ ਦੂਜੀ ਪੋੱਥੀ

——————— o ———————

(੧) ਸੂਈ ਧਾਗਾ॥

ਚਲ ਨੀ ਸੂਈ ਤੁਰ ਨੀ ਸੂਈ।
ਤੇਰੇ ਵਿੱਚ ਇੱਕ ਧਾਗਾ ਹੈ॥
ਜਿੱਧਰ ਜਾਵੇਂ ਉੱਧਰ ਜਾਵੇ।
ਤੇਰੇ ਪਿਛੇ ਲਾਗਾ ਹੈ॥ ੧ ॥
ਚਲ ਨੀ ਸੂਈ ਤਿੱਖੀ ਸੂਈ।
ਤੁਰੀਂ ਕਦੀ ਨ ਵਿੰਗ ਤਵਿੰਗ॥
ਵਿੰਗੀ ਤੁਰਕੇ ਅੜੀਏ ਸੂਈ।
ਕੱਪੜੇ ਵਿੱਚ ਪਾ ਦੇਵੇਂ ਭੰਗ ॥੨॥
ਚਲ ਨੀ ਸੁਈ ਸੰਭਲ ਕੇ ਤੁਰ।
ਬਖੀਆ ਹੁਣ ਮੈਂ ਕਰਨਾ ਹੈ॥
ਕੱਢ ਕਸੀਦਾ ਸੋਹਣਾ ਫਿਰ ਮੈਂ।
ਫੁੱਲ ਬੂਟਾ ਬੀ ਭਰਨਾ ਹੈ ॥ ੩ ॥
ਚਲ ਨੀ ਸੂਈ ਸੁਰਤ ਸੰਭਲਕੇ॥
ਕੰਡਾ ਪੈਰੀਂ ਚੁਭਿਆ ਹੈ॥
ਤੇਰਾ ਦਰਸ਼ਨ ਕਰਕੇ ਛੇਤੀ।