ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੧ )

ਇਹ ਕੰਢਿਆਂ ਦਿਆਂ ਪਿੰਡਾਂ ਅਤੇ ਗਰਾਵਾਂ ਨੂੰ ਢਾਂਦਾ ਜਾਂਦਾ ਹੈ। ਕਈ ਲੋਕ ਅਤੇ ਇਨ੍ਹਾਂ ਦੇ ਮਾਲ ਡੰਗਰ ਰੁੜ੍ਹ ਜਾਂਦੇ ਹਨ। ਇਸ ਤਰ੍ਹਾਂ ਬੜਾ ਨੁਕਸਾਨ ਹੁੰਦਾ ਹੈ। ਪਰ ਜਿਨ੍ਹਾਂ ਜਿਮੀਆਂ ਤੇ ਹੜ ਮੱਲ ਸੁਟ ਜਾਂਦਾ ਹੈ, ਉਹ ਬੜੀਆਂ ਸੌਰ ਜਾਂਦੀਆਂ ਹਨ॥

ਜੇਠ ਹਾੜ ਦੀ ਰੱਤੇ ਦਰਿਆ ਨੂੰ ਵੇਖੋ, ਤਦ ਬੀ ਸਿਆਲ ਨਾਲੋਂ ਉਸ ਵਿੱਚ ਪਾਣੀ ਬਹੁਤ ਵਧੀਕ ਹੁੰਦਾ ਹੈ। ਪਰ ਹੁੰਦਾ ਨਿਰਮਲ ਹੈ। ਇਸ ਦਾ ਕੀ ਕਾਰਣ ਹੈ? ਪਹਾੜਾਂ ਦੀਆਂ ਟੀਸੀਆਂ ਉਤੇ ਸਿਆਲ ਦੀ ਬਰਫ਼ ਪਈ ਹੋਈ ਪੰਘਰ ੨ ਕੇ ਢਲਦੀ ਹੈ ਅਤੇ ਉਸ ਦਾ ਨਿਰਮਲ ਪਾਣੀ ਬਣਕੇ ਦਰਿਆਵਾਂ ਵਿੱਚ ਆਉਂਦਾ ਹੈ॥

(੫) ਗੰਨਾ॥

ਮਾਇਆ——ਭੈਣ! ਇਹ ਗੁੜ, ਸ਼ੱਕਰ, ਖੰਡ ਆਦਿਕਾ ਕਾਹਦੇ ਬਣਦੇ ਹਨ?

ਕਰਤਾਰੋ—— ਮੇਰੀਏ ਭੋਲੀਏ ਭੈਣੇ! ਐਨਾਂ ਬੀ ਨਹੀਂ ਜਾਣਦੀਏਂ। ਜਾਂ ਸਿਆਲ ਦਾ ਸਮਾਂ ਆਓਦਾ ਹੈ ਤਾਂ ਗਲੀ ਗਲੀ ਛਾਬੜੀਆਂ ਵਾਲੇ ਸੱਜਰੀਆਂ ਗਨੇਰੀਆਂ ਵੇਚਦੇ ਫਿਰਦੇ ਹਨ। ਭਲਾ ਉਹ ਕਾਹਦੀਆਂ ਹੁੰਦੀਆਂ ਹਨ?