ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੩ )

ਮਾਇਆ—— ਬਹੁਤੇ ਬ੍ਰਿਛ ਤਾਂ ਬੀਆਂ ਥੋਂ ਪੈਦਾ ਹੁੰਦੇ ਹਨ। ਬਹੁਤਿਆਂ ਦੀਆਂ ਕਲਮਾਂ ਲਗਦੀਆਂ ਹਨ। ਗੰਨੇ ਦਾ ਬੀ ਤਾਂ ਮੈਂ ਕਦੇ ਨਹੀਂ ਵੇਖਿਆ॥

ਮਾਇਆ—— ਹਾਂ ਗੰਨੇ ਦਾ ਨਾਂ ਬੀ ਹੁੰਦਾ, ਨਾਂ ਉਹਦੀ ਕਲਮ ਲਗਦੀ ਹੈ॥

ਉਹਦੇ ਵਿੱਚ ਜੇਹੜੀਆਂ ਗੰਢਾਂ ਹਨ, ਇਥੋਂ ਹੀ ਇਹ ਜੰਮਦਾ ਹੈ। ਗਰਮੀ ਦੀ ਰੁੱਤ ਆਉਂਦਿਆਂ ਹੀ ਗੰਨਿਆਂ ਦੇ ਪਾ ਪਾ ਦੇ ਟੋਟੇ ਕਰਕੇ ਉਨਾਂ ਨੂੰ ਜਿਮੀ ਵਿੱਚ ਦੱਬ ਦਿੰਦੇ ਹਨ। ਉਤੋਂ ਪਾਣੀ ਦੇਂਦੇ ਰਹਿੰਦੇ ਹਨ। ਦੁਹਾਂ ਤਿੰਨਾਂ ਅਠਵਾਰਿਆਂ ਵਿੱਚ ਗੰਢਾਂ ਫੁੱਟ ਆਉਂਦੀਆਂ ਹਨ। ਤੇ ਵਧ ਵਧ ਕੇ ਗੰਨੇ ਬਣ ਜਾਂਦੇ ਹਨ। ਇਹ ਵੱਡਾ ਗੁਣਦਾਇਕ ਬੂਟਾ ਹੈ। ਕਈ ਕੁ ਬ੍ਰਿਛਾਂ ਦੀ ਕੇਂਦਰ ਵਲ ਨਾਲ ਹੁੰਦੀ ਹੈ। ਪਰ ਇਹ ਸਿਰੋਂ ਪੈਰ ਤੀਕ ਸਾਰਾ ਫਲ ਹੀ ਫਲ ਹੈ। ਜੜ੍ਹ ਵਾਲਾ ਪਾਸਾ ਬਹੁਤ ਮਿੱਠਾ ਹੁੰਦਾ ਹੈ। ਵਿਚਕਾਰਲਾ ਹਿੱਸਾ ਨੇ ਬਹੁਤ ਮਿੱਠਾ ਨ ਬਹੁਤ ਫਿੱਕਾ। ਸਿਰਾ ਬਹੁਤ ਫਿੱਕਾ ਹੁੰਦਾ ਹੈ। ਉਹਨੂੰ ਪਾਂਦ ਆਖਦੇ ਹਨ॥