ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੪ )

(੫੧) ਕਾਂ ਅਤੇ ਮੋਰਾਂ ਦੀ ਕਹਾਣੀ

ਇੱਕ ਕਾਂ ਵਡਾ ਹੰਕਾਰੀ ਅਤੇ ਨੱਕ ਚੜ੍ਹਿਆ ਸੀ॥ ਰੁਪ ਤਾਂ ਹੋਰਨਾਂ ਕਾਵਾਂ ਵਰਗਾ ਹੀ ਸੀ, ਪਰ ਕਿਸੇ ਮੋਰ ਦੇ ਖੰਭ ਜੋ ਉਹਨੂੰ ਕਿਤੇ ਡਿੱਗੇ ਹੋਏ ਲੱਭ ਪਏ, ਸੋ ਚੱਕ ਕੇ ਉਸ ਨੇ ਆਪਣੇ ਖੰਭਾਂ ਵਿੱਚ ਟੁੰਗ ਲਏ, ਅਤੇ ਆਪਣੇ ਭਾਈਚਾਰੇ ਨੂੰ ਛੱਡ ਕੇ ਅੱਤ ਹੰਕਾਰ ਨਾਲ ਆਕੜਿਆ ਹੋਇਆ ਵਡੇ ਸੋਹਣੇ ਪੰਛੀਆਂ ਦੇ ਸਮਾਜ ਵਿੱਚ ਜਾ ਵੜਿਆ॥

ਉਨ੍ਹਾਂ ਮੋਰਾਂ ਨੇ ਤੁਰਤ ਹੀ ਉਹਨੂੰ ਸਿਞਾਣ ਲਿਆ, ਅਤੇ ਅੜੁੰਬੇ ਹੋਏ ਖੰਭ ਪੁੱਟ ਕੇ ਚੰਗੀ ਤਰ੍ਹਾਂ ਚੁੰਝਾਂ ਮਾਰ ਮਾਰ ਉਹਨੂੰ ਕੱਢ ਦਿੱਤਾ, ਅਰ ਕਿਹਾ ਜਾਹ। ਕੰਮ ਕਰ॥

ਉਹ ਵਿਚਾਰਾ ਕਾਂ ਹੁਣ ਮਾਰ ਕੁੱਟ ਖਾ ਕੇ ਵਡਾ ਓਦਰਿਆ ਹੋਇਆ ਆਪਣੇ ਨਾਲ ਦਿਆਂ ਕਾਂਵਾਂ ਕੋਲ ਗਿਆ, ਅਰ ਅਜਿਹਾ ਬਣ ਕੇ ਦਿਖਾਇਆ ਜਾਣੀਦਾ ਇਹਦੇ ਨਾਲ ਕੁਝ ਹੋਇਆ ਹੀ ਨਹੀਂ। ਪਰ ਉਨ੍ਹਾਂ ਨੂੰ ਚੇਤਾ ਆਇਆਂ, ਭਈ ਇਹ ਤਾਂ ਉਹੋ ਹੈ ਜਿਸ ਨੇ ਵੱਡੀ ਟੈਂ ਨਾਲ ਆਪਣੇ ਆਪ ਨੂੰ ਮੋਰ ਬਣਾਇਆ ਸੀ। ਇਸ ਕਰਕੇ ਉਨ੍ਹਾਂ ਨੇ ਭਾਈਚਾਰੇ ਵਿੱਚੋਂ ਇਹ ਨੂੰ ਛੇਕ ਦਿੱਤਾ। ਉਨ੍ਹਾਂ ਵਿੱਚੋਂ ਇਕ ਕਾਊ ਨੇ, ਕਿ ਜਿਸ ਨੂੰ ਥੋਹੜਾ ਜੇਹਾ ਚਿਰ ਪਹਿਲੇ ਉਸ ਨੇ ਤੁੱਛ ਜਾਣ ਕੇ