ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੬ )

ਕਈ ਤ੍ਰੀਮਤਾਂ ਆਪਣੇ ਗਹਿਣੇ ਕੱਪੜੇ ਦਾ ਮਾਨ ਕਰਦੀਆਂ ਹਨ। ਗਰੀਬਣੀਆਂ ਨਾਲ ਸਿੱਧੇ ਮੱਥੇ ਬੋਲਦੀਆਂ ਬੀ ਨਹੀਂ। ਏਹੋ ਜੇਹੀਆਂ ਰੰਨਾਂ ਨੂੰ ਲੋਕੀ ਬੁਰਾ ਜਾਣਦੇ ਹਨ। ਕਹਿੰਦੇ ਹਨ ਭੈੜੀ ਕੇਹੀ ਢਿੱਟੀ ਹੋਈ ਹੈ। ਹੇ ਕੁੜੀਓ! ਤੁਸੀਂ ਕਦੇ ਧਨ,ਚਤੁਰਾਈ ਜਾ ਵਿੱਦਯਾ ਦਾ ਹੰਕਾਰ ਨ ਕਰਣਾ॥

ਦੋਹਰਾ॥

ਕਿਸੇ ਗੱਲ ਦਾ ਬੀ ਕਦੇ ਨਾਂ ਕਰ ਤੂੰ ਹੰਕਾਰ॥
ਵਿੱਦਯਾ ਗਹਿਣਾ ਕੱਪਪ, ਧਨ ਦੌਲਤ ਘਰ ਬਾਰ॥

( ੫੩ ) ਪੈਲੀਆਂ ਤੇ ਫ਼ਸਲ॥

ਬੀਬੀਓ! ਵੇਖੋ ਇਹ ਤ੍ਰੀਮਤਾਂ ਕਿੱਥੇ ਚਲੀਆਂ ਹਨ। ਇਹ ਕਪਾਹ ਚੁਗਣ ਚੱਲੀਆਂ ਜ। ਚਲੋ ਅਸੀਂ ਵੀ ਦੇਖੀਏ। ਤੱਕੋ ਕਪਾਹ ਦੇ ਡੋਡੇ ਕਿਹੇ ਖਿੜੇ ਹੋਏ ਹਨ। ਕਿਧਰੇ ਕਿਧਰੇ ਨੀਲੇ ਅਤੇ ਪੀਲੇ ਫੁੱਲ ਬੀ ਦਿਸਦੇ ਹਨ। ਜਾਣੀਦਾ ਬਾਗ਼ ਖਿੜਿਆ ਹੈ॥

ਨਾਲ ਦੀ ਪੈਲੀ ਵਿੱਚ ਕਣਕ ਬੀਜੀ ਹੋਈ ਹੈ। ਨਿੱਕੀ ਨਿੱਕੀ ਹਰੀ ਹਰੀ ਕਿਹੀ ਸੋਹਣੀ ਲਗਦੀ ਹੈ। ਪਰ੍ਹੇ ਜਵਾਂ ਦਾ ਖੇਤ ਹੈ।ਦੂਜੇ ਪਾਸੇ ਵੇਖੋ, ਉੱਚਾ ਉੱਚਾ ਕਮਾਦ ਖਲੋਤਾ ਹੈ। ਇਸੇ ਤਰ੍ਹਾਂ ਕੋਈ ਪੈਲੀ ਕਿਸੇ ਚੀਜ਼ ਦੀ ਹੈ। ਕੋਈ ਕਿਸੇ ਚੀਜ਼ ਦੀ, ਇਨ੍ਹਾਂ ਪੱਕੀਆਂ ਹੋਈਆਂ ਪੈਲੀਆਂ