ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੭ )

ਨੂੰ ਫ਼ਸਲ ਆਖਦੇ ਹਨ। ਤੁਸੀਂ ਜਾਣਦੀਆਂ ਹੈ, ਪੈਲੀਆਂ ਕੀਕਣ ਬੀਜੀਦੀਆਂ ਹਨ। ਪਹਿਲਾਂ ਕਈ ਵਾਰੀ ਜਿਮੀਂ ਵਿੱਚ ਹਲ ਵਾਹੁੰਦੇ ਹਨ, ਜਿਸ ਨਾਲ ਜਿਮੀਂ ਪੋਲੀ ਹੋ ਜਾਂਦੀ ਹੈ। ਫੇਰ ਉੱਤੋਂ ਮੀਂਹ ਪੈ ਜਾਏ, ਤਾਂ ਰੰਗ ਲਗ ਜਾਂਦਾ ਹੈ। ਨਹੀਂ ਤਾਂ ਪੂਹਾਂ ਵਿੱਚੋਂ ਜਾਂ ਹੋਰ ਤਰ੍ਹਾਂ ਨਾਲ ਪਾਣੀ ਦਿੰਦੇ ਹਨ। ਵੱਤਰ ਆਉਂਣ ਤੇ ਬੀ ਪਾਂਦੇ ਹਨ॥

ਕਈ ਕਈ ਮਹੀਨਿਆਂ ਪਿੱਛੋਂ ਇਹ ਫ਼ਸਲ ਤਿਆਰ ਹੁੰਦੇ ਹਨ। ਕਣਕ ਅੱਸੂ ਵਿੱਚ ਬੀਜਦੇ ਹਨ ਅਤੇ ਵਿਸਾਖ ਦੁਆਲੇ ਜਾ ਪੱਕਦੀ ਹੈ। ਫੇਰ ਉਸ ਵੇਲੇ ਵੱਢਕੇ ਗਾਂਹਦੇ ਹਨ ਅਤੇ ਅਕੱਠੀ ਕਰਕੇ ਘਰ ਲੈ ਆਉਂਦੇ ਹਨ। ਇਸੇ ਤਰ੍ਹਾਂ ਹੋਰ ਪੈਲੀਆਂ ਆਪਣੇ ਆਪਣੇ ਵੇਲੇ ਜਦ ਪੱਕਦੀਆਂ ਹਨ ਤਾਂ ਵੱਢਕੇ ਗਾਂਹਦੇ ਹਨ। ਫੇਰ ਸਭ ਤਰ੍ਹਾਂ ਦਾ ਅਨਾਜ ਕੋਠਿਆਂ ਵਿੱਚ ਲਿਆ ਪਾਂਦੇ ਹਨ॥

ਕਿਸੇ ਰੁੱਤੇ ਕੋਈ ਅਨਾਜ ਪੱਕਦਾ ਹੈ, ਅਤੇ ਕਿਸੇ - ਰੁੱਤੇ ਕੋਈ। ਵਿਸਾਖ ਜੇਨ ਵਿੱਚ ਕਣਕ, ਛੋਲੇ, ਜੌਂ, ਸਰੋਂ ਆਦਿਕ ਹੁੰਦੇ ਹਨ ਇਨ੍ਹਾਂ ਨੂੰ ਹਾੜੀ ਦੀ ਫ਼ਸਲ ਆਖਦੇ ਹਨ। ਕੱਤੇਂ ਦੁਆਲੇ ਬਾਜ਼ਰਾ, ਜਵਾਰ, ਮਕਈ, ਮੁੰਗੀ, ਮੋਠ, ਮਾਂਹ ਆਦਿਕ ਕਈ ਤਰ੍ਹਾਂ ਦੇ ਫ਼ਸਲ ਹੁੰਦੇ ਹਨ। ਇਨ੍ਹਾਂ ਨੂੰ ਸਾਵਣੀ ਦਾ ਫ਼ਸਲ ਆਖਦੇ ਹਨ॥

ਰੇਤ ਵਾਲੀਆਂ ਜਿਮੀਆਂ ਵਿੱਚ ਛੋਲੇ ਬਹੁਤ ਹੁੰਦੇ ਹਨ। ਅਤੇ ਗੰਨੇ ਉਥੇ ਹੁੰਦੇ ਹਨ ਜਿੱਥੇ ਪਾਣੀ ਬਹੁਤਾ ਹੋਵੇ। ਕਿਸੇ ਚੀਜ਼ ਲਈ ਕੋਈ ਜਿਮੀਂ ਚੰਗੀ ਹੁੰਦੀ ਹੈ, ਕਿਸੇ